ਬੈਲਜੀਅਮ ਅਤੇ ਜਰਮਨੀ ’ਚ ਬਣੇ ਤਰਸਯੋਗ ਹਾਲਾਤ, ਹੜ੍ਹ ਕਾਰਨ ਹੁਣ ਤੱਕ 150 ਤੋਂ ਵੱਧ ਮੌਤਾਂ (ਤਸਵੀਰਾਂ)
Saturday, Jul 17, 2021 - 04:17 PM (IST)
ਬਰਲਿਨ (ਏਜੰਸੀ) : ਪੱਛਮੀ ਯੂਰਪ ਵਿਚ ਵਿਨਾਸ਼ਕਾਰੀ ਹੜ੍ਹ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ਨੀਵਾਰ ਨੂੰ 153 ਹੋ ਗਈ। ਉਥੇ ਹੀ ਬਚਾਅ ਕਰਮੀ ਰਾਹਤ ਕੰਮਾਂ ਵਿਚ ਲੱਗੇ ਰਹੇ। ਪੁਲਸ ਨੇ ਕਿਹਾ ਕਿ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਜਰਮਨੀ ਦੀ ਅਹਰਵਿਲਰ ਕਾਉਂਟੀ ਵਿਚ 90 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਹ ਕਾਉਂਟੀ ਹੜ੍ਹ ਨਾਲ ਬੁੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! ਇਕ ਕਰੋੜ ’ਚ ਵਿਕੀ ਵ੍ਹਿਸਕੀ ਦੀ ਬੋਤਲ, ਜਾਣੋ ਕੀ ਹੈ ਇਸਦੀ ਖ਼ਾਸੀਅਤ
ਜਰਮਨੀ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਪੱਛਮੀ ਸੂਬੇ ਉੱਤਰੀ ਰਾਈਨ-ਵੈਸਟਫਲੀਆ ਵਿਚ 43 ਹੋਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ ਰੁਹਰ ਨਦੀ ’ਤੇ ਬਣੇ ਬੰਨ੍ਹ ਦੇ ਟੁੱਟਣ ਨਾਲ ਆਏ ਹੜ੍ਹ ਵਿਚ ਫਸੇ ਕਰੀਬ 700 ਲੋਕਾਂ ਨੂੰ ਸੁਰੱਖਿਅਤ ਬਚਾਇਆ ਹੈ। ਉਥੇ ਹੀ ਬੈਲਜੀਅਮ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸ਼ਨੀਵਾਰ ਤੱਕ ਜ਼ਿਆਦਾਤਰ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਦਾ ਪੱਧਰ ਘੱਟ ਹੋ ਗਿਆ ਪਰ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਹੜ੍ਹ ਵਿਚ ਰੁੜੀਆਂ ਕਾਰਾਂ ਅਤੇ ਟਰੱਕਾਂ ਵਿਚੋਂ ਹੋਰ ਲਾਸ਼ਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ: 'ਪਸੀਨੇ' ਤੋਂ ਛੁਟਕਾਰੇ ਲਈ ਮਸ਼ਹੂਰ ਫਿਟਨੈੱਸ ਮਾਡਲ ਨੂੰ ਇਹ ਕੰਮ ਪਿਆ ਮਹਿੰਗਾ, ਮਿਲੀ ਮੌਤ
ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੇਅਰ ਦਾ ਸ਼ਨੀਵਾਰ ਯਾਨੀ ਅੱਜ ਕੋਲੋਗਨੇ ਦੇ ਦੱਖਣੀ-ਪੱਛਮੀ ਸ਼ਹਿਰ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ, ਜਿੱਥੇ ਸ਼ੁੱਕਰਵਾਰ ਨੂੰ ਬਚਾਅ ਕੰਮ ਵਿਚ ਸਖ਼ਤ ਮਿਹਨਤ ਕਰਨੀ ਪਈ। ਉਥੇ ਮਕਾਨਾਂ ਦੇ ਢਹਿ-ਢੇਰੀ ਹੋਣ ਕਾਰਨ ਕਈ ਲੋਕ ਮਲਬੇ ਵਿਚ ਫੱਸ ਗਏ ਸਨ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।