ਇਟਲੀ 'ਚ ਆਇਆ ਹੜ੍ਹ, 11ਲੋਕਾਂ ਦੀ ਮੌਤ ਤੇ ਕਈ ਜ਼ਖਮੀ

08/21/2018 11:11:48 AM


ਰੋਮ(ਕੈਂਥ)— ਇਟਲੀ ਦੇ ਜ਼ਿਲਾ ਕਲਾਬਰੀਆ 'ਚ ਹੜ੍ਹ ਆਉਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਖਣੀ ਇਟਲੀ 'ਚ ਸੋਮਵਾਰ ਨੂੰ ਤੇਜ਼ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਤਕਰੀਬਨ 11 ਲੋਕਾਂ ਦੀ ਮੌਤ ਹੋ ਗਈ । ਕੌਮੀ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਕਿਹਾ ਕਿ 43 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਕਲਾਬਰੀਆ ਇਲਾਕੇ 'ਚ ਪਾਣੀ ਦੇ ਤੇਜ਼ ਵਹਾਅ ਕਾਰਨ 6 ਲੋਕ ਜ਼ਖਮੀ ਹੋਏ ਹਨ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਕਿ ਕਿੰਨੇ ਲੋਕ ਲਾਪਤਾ ਹਨ, ਰਾਹਤ ਕਾਰਜ ਜਾਰੀ ਹਨ । 

ਪੋਲਿਨੋ ਨੈਸ਼ਨਲ ਪਾਰਕ ਦਾ ਕੁਝ ਹਿੱਸਾ ਤੰਗ ਹੋਣ ਕਾਰਨ ਰਾਹਤ ਤੇ ਬਚਾਅ ਕਰਮਚਾਰੀ ਰੱਸੀ ਦੇ ਸਹਾਰੇ ਉਸ ਥਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੰਭੀਰ ਰੂਪ ਨਾਲ ਜ਼ਖਮੀ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਨੇੜਲੇ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਉੱਤਰੀ ਇਤਾਲਵੀ ਬੰਦਰਗਾਹ ਸ਼ਹਿਰ ਗੇਨੋਆ ਵਿਚ ਇਕ ਪੁਲ ਢਹਿ ਗਿਆ ਸੀ, ਜਿਸ ਵਿਚ 43 ਲੋਕ ਮਾਰੇ ਗਏ ਸਨ।


Related News