ਵੈਨਿਸ ''ਚ ਹੜ੍ਹ ਆਉਣਾ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਕਰਦਾ ਹੈ ਪ੍ਰਦਰਸ਼ਿਤ

Wednesday, Oct 20, 2021 - 05:18 PM (IST)

ਵੈਨਿਸ ''ਚ ਹੜ੍ਹ ਆਉਣਾ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਕਰਦਾ ਹੈ ਪ੍ਰਦਰਸ਼ਿਤ

ਵੇਨਿਸ (ਭਾਸ਼ਾ)- ਇਟਲੀ ਦਾ ਸ਼ਹਿਰ ਵੈਨਿਸ ਨਵੰਬਰ 2019 ਵਿਚ ਇਤਿਹਾਸ ਦੇ ਦੂਜੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰਨ ਤੋਂ ਬਾਅਦ 6 ਹਫ਼ਤਿਆਂ ਦੇ ਅੰਦਰ ਚਾਰ ਹੋਰ ਅਸਾਧਾਰਣ ਸਮੁੰਦਰੀ ਲਹਿਰਾਂ ਨਾਲ ਭਰ ਗਿਆ, ਜਿਸ ਨਾਲ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਦੇ ਬਾਰੇ ਵਿਚ ਖ਼ਦਸ਼ਾ ਵੱਧ ਗਿਆ ਹੈ। ਇਸ ਵਾਰ ਗਰਮੀਆਂ ਵਿਚ ਸੇਂਟ ਮਾਰਕਜ਼ ਬੇਸੀਲਿਕਾ ਵਿਚ ਝੀਲ ਦੇ ਪਾਣੀ ਦਾ ਵਾਰ-ਵਾਰ ਪ੍ਰਵੇਸ਼ ਦਰਸਾਉਂਦਾ ਹੈ ਕਿ ਖ਼ਤਰਾ ਘੱਟ ਨਹੀਂ ਹੋਇਆ ਹੈ। ਸੇਂਟ ਮਾਰਕਸ ਦਾ ਮੁੱਖ ਨਿਗਰਾਨੀ ਕਰਤਾ ਕਾਰਲੋ ਅਲਬਰਟੋ ਟੈਸੇਰੀਨ ਨੇ ਕਿਹਾ ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਗਸਤ ਵਿਚ ਅਸੀਂ ਇਕ ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਦਾ ਪੰਜ ਵਾਰ ਸਾਹਮਣਾ ਕੀਤਾ। ਮੈਂ ਅਗਸਤ ਮਹੀਨੇ ਦੀ ਗੱਲ ਕਰ ਰਿਹਾ ਹਾਂ, ਜਦੋਂ ਅਸੀਂ ਨਿਸ਼ਚਿੰਤ ਰਹਿੰਦੇ ਹਾਂ।

ਇਹ ਧਿਆਨ ਦੇਣ ਯੋਗ ਹੈ ਕਿ ਸਮੁੰਦਰ ਦੇ ਵੱਧਦੇ ਪਾਣੀ ਦੇ ਪੱਧਰ ਨਾਲ ਉੱਚੀਆਂ ਲਹਿਰਾਂ ਦੇ ਆਉਣ ਦੀ ਬਾਰੰਬਾਰਤਾ ਵੱਧ ਰਹੀ ਹੈ, ਜਿਸ ਨਾਲ 1,600 ਸਾਲ ਪੁਰਾਣਾ ਇਟਾਲੀਅਨ ਸ਼ਹਿਰ ਪਾਣੀ ਨਾਲ ਭਰ ਰਿਹਾ ਹੈ ਅਤੇ ਹੌਲੀ-ਹੌਲੀ ਡੁੱਬ ਰਿਹਾ ਹੈ। ਵੇਨਿਸ ਵਰਗੇ ਤੱਟਵਰਤੀ ਸ਼ਹਿਰਾਂ ਦੇ ਭਵਿੱਖ 'ਤੇ 31 ਅਕਤੂਬਰ ਨੂੰ ਸਕਾਟਲੈਂਡ ਦੇ ਗਲਾਸਗੋ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿਚ ਜਲਵਾਯੂ ਵਿਗਿਆਨੀਆਂ ਅਤੇ ਵਿਸ਼ਵਵਿਆਪੀ ਨੇਤਾਵਾਂ ਵੱਲੋਂ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।


author

cherry

Content Editor

Related News