ਬਰਮਿੰਘਮ ਦੀਆਂ ਸੜਕਾਂ 'ਤੇ ਜਾਨ ਬਚਾਉਣ ਲਈ ਬੁੱਚੜਖਾਨੇ 'ਚੋਂ ਬਚ ਨਿਕਲਿਆ ਭੇਡਾਂ ਦਾ ਝੁੰਡ

Saturday, Feb 13, 2021 - 03:25 PM (IST)

ਬਰਮਿੰਘਮ ਦੀਆਂ ਸੜਕਾਂ 'ਤੇ ਜਾਨ ਬਚਾਉਣ ਲਈ ਬੁੱਚੜਖਾਨੇ 'ਚੋਂ ਬਚ ਨਿਕਲਿਆ ਭੇਡਾਂ ਦਾ ਝੁੰਡ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਆਪਣੀ ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ, ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ ਅਤੇ ਇਸ ਨੂੰ ਬਚਾਉਣ ਲਈ ਹਰ ਕੋਈ ਆਪਣੀ ਵਾਹ ਲਗਾਉਂਦਾ ਹੈ। ਅਜਿਹਾ ਹੀ ਇੱਕ ਵਾਕਿਆ ਬਰਮਿੰਘਮ 'ਚ ਹੋਇਆ ਹੈ, ਜਿੱਥੇ ਸਪੱਸ਼ਟ ਤੌਰ 'ਤੇ ਬੁੱਚੜਖਾਨੇ ਲਈ ਤਿਆਰ ਕੀਤਾ ਗਿਆ ਭੇਡਾਂ ਦਾ ਸਮੂਹ ਆਪਣੀ ਜਾਨ ਬਚਾਉਣ ਲਈ ਏਕਤਾ ਦੀ ਮਿਸਾਲ ਦਿੰਦੇ ਹੋਏ ਸ਼ਹਿਰ ਦੀਆਂ ਸੜਕਾਂ 'ਤੇ ਵੇਖਿਆ ਗਿਆ। ਲਗਭਗ 25 ਭੇਡਾਂ ਦੇ ਝੁੰਡ ਨੂੰ ਵੀਰਵਾਰ ਦੇ ਦਿਨ ਆਪਣੇ-ਆਪ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਵਿਚ, ਸਪਾਰਕਬਰੂਕ ਵਿਚ ਪੌਪਲਰ ਰੋਡ 'ਤੇ ਪਾਰਕਿੰਗ ਵਾਲੀਆਂ ਕਾਰਾਂ ਦੇ ਵਿਚਕਾਰ ਦੌੜਦਿਆਂ ਵੇਖਿਆ ਗਿਆ, ਜਿਨ੍ਹਾਂ ਦਾ ਪਿੱਛਾ ਬੁੱਚੜਖਾਨੇ ਦੇ ਕਰਮਚਾਰੀ ਦੁਆਰਾ ਕੀਤਾ ਗਿਆ। 

ਇਨ੍ਹਾਂ ਜਾਨਵਰਾਂ ਨੂੰ ਇਸ ਖੇਤਰ ਨੇੜਲੇ ਸਿਰਫ ਦੋ ਮਿੰਟ ਦੀ ਦੂਰੀ 'ਤੇ ਸਥਿਤ ਲੀਨਸਲੇ ਬੁੱਚੜਖਾਨੇ ਤੋਂ ਫਰਾਰ ਹੋਇਆ ਮੰਨਿਆ ਗਿਆ ਹੈ ਪਰ ਬੁੱਚੜਖਾਨੇ ਦੇ ਇਕ ਕਰਮਚਾਰੀ ਨੇ ਅਜਿਹੀ ਕੋਈ ਘਟਨਾ ਬਾਰੇ ਪਤਾ ਹੋਣ ਤੋਂ ਇਨਕਾਰ ਕੀਤਾ ਹੈ। ਇਸ ਵਰਤਾਰੇ ਨੂੰ ਵੇਖ ਹੈਰਾਨ ਸਥਾਨਕ ਲੋਕਾਂ ਭੇਡਾਂ ਨੂੰ ਜਿੰਨੀ ਜਲਦੀ ਹੋ ਸਕੇ, ਭੱਜਣ ਲਈ ਉਤਸ਼ਾਹਿਤ ਕੀਤਾ ਪਸ਼ੂ ਅਧਿਕਾਰ ਸਮੂਹ ਪੇਟਾ ਦੀ ਅਲੀਸ਼ਾ ਐਲਨ ਅਨੁਸਾਰ ਭੇਡਾਂ ਦੇ ਇਸ ਝੁੰਡ ਨੇ ਹੁਸ਼ਿਆਰੀ, ਏਕਤਾ ਅਤੇ ਦ੍ਰਿੜਤਾ ਦਿਖਾਈ ਹੈ, ਬਿਨਾਂ ਸ਼ੱਕ ਉਨ੍ਹਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ। ਇਸ ਦੇ ਬਾਅਦ ਇਹਨਾਂ ਜਾਨਵਰਾਂ ਦਾ ਕੀ ਹੋਇਆ , ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਹੈ।
 


author

Lalita Mam

Content Editor

Related News