ਇਟਲੀ ''ਚ ਰੇਲ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੱਦ, ਯਾਤਰੀਆਂ ਨੂੰ ਬਦਲਣੇ ਪਏ Plans
Sunday, Jul 16, 2023 - 12:18 AM (IST)
ਇੰਟਰਨੈਸ਼ਨਲ ਡੈਸਕ : ਇਟਲੀ 'ਚ ਰੇਲ ਸੰਚਾਲਨ ਨੂੰ ਠੱਪ ਕਰਨ ਵਾਲੀ ਹੜਤਾਲ ਤੋਂ ਬਾਅਦ ਏਅਰ ਟਰਾਂਸਪੋਰਟ ਯੂਨੀਅਨਾਂ ਨੇ 2 ਦਿਨ ਕੰਮ ਨਾ ਕਰਨ ਦੀ ਯੋਜਨਾ ਨੂੰ ਅੱਗੇ ਵਧਾਉਣ ਤੋਂ ਬਾਅਦ ਸ਼ਨੀਵਾਰ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੈਰ-ਸਪਾਟਾ ਸੀਜ਼ਨ ਦੇ ਸਿਖਰ 'ਤੇ ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਦਲਵੀਂ ਯੋਜਨਾ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ। ਇਟਲੀ 'ਚ ਗਰਮੀਆਂ ਦੇ ਮੌਸਮ ਵਿੱਚ ਟਰਾਂਸਪੋਰਟ ਕਰਮਚਾਰੀ ਅਕਸਰ ਹੜਤਾਲ 'ਤੇ ਚਲੇ ਜਾਂਦੇ ਹਨ, ਜਿਸ ਨਾਲ ਯਾਤਰੀ ਅਤੇ ਸੈਲਾਨੀ ਫਸ ਜਾਂਦੇ ਹਨ।
ਇਹ ਵੀ ਪੜ੍ਹੋ : ਹਾਲੀਵੁੱਡ ਦੀ ਹੜਤਾਲ ਦੇ ਸਮਰਥਨ 'ਚ ਉੱਤਰੀ ਪ੍ਰਿਅੰਕਾ ਚੋਪੜਾ, ਐਕਟ੍ਰੈੱਸ ਬੋਲੀ- ਮੈਂ ਯੂਨੀਅਨ ਦੇ ਨਾਲ ਹਾਂ
ਮਜ਼ਦੂਰ ਯੂਨੀਅਨਾਂ ਕੰਮ ਦੀਆਂ ਬਿਹਤਰ ਸਥਿਤੀਆਂ ਲਈ ਦਬਾਅ ਪਾਉਣ ਲਈ ਹੜਤਾਲ 'ਤੇ ਜਾਂਦੀਆਂ ਹਨ। ਰਾਸ਼ਟਰੀ ਕਰੀਅਰ ਆਈਟੀਐੱਸ ਨੇ ਕਿਹਾ ਕਿ ਉਸ ਨੇ 133 ਉਡਾਣਾਂ ਰੱਦ ਕਰ ਦਿੱਤੀਆਂ ਹਨ, ਜ਼ਿਆਦਾਤਰ ਘਰੇਲੂ ਤੇ ਕੁਝ ਯੂਰਪੀਅਨ ਮੰਜ਼ਿਲਾਂ ਜਿਵੇਂ ਕਿ ਮੈਡ੍ਰਿਡ, ਐਮਸਟਰਡਮ ਅਤੇ ਬਾਰਸੀਲੋਨਾ ਲਈ ਵੀ ਸਨ। ਘੱਟ ਕੀਮਤ ਵਾਲੀਆਂ ਏਅਰਲਾਈਨ ਕੰਪਨੀਆਂ ਰਿਆਨਏਅਰ ਅਤੇ ਵੁਲਿੰਗ ਨੇ ਹੜਤਾਲ ਕਾਰਨ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਫਰਾਂਸ ਤੇ UAE ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਦਿੱਲੀ ਪਹੁੰਚੇ PM ਮੋਦੀ
ਹੜਤਾਲੀ ਏਅਰਲਾਈਨ ਕਰਮਚਾਰੀਆਂ 'ਚ ਪਾਇਲਟ, ਫਲਾਈਟ ਅਟੈਂਡੈਂਟ, ਬੈਗੇਜ ਹੈਂਡਲਰ ਅਤੇ ਏਅਰਪੋਰਟ ਵਰਕਰ ਸ਼ਾਮਲ ਹਨ। ਲੇਬਰ ਯੂਨੀਅਨਾਂ ਫਿਲਟ ਸੀਗਿਲ, ਯੂਲਟ੍ਰਾਂਸਪੋਰਟੀ ਅਤੇ ਯੂਗਲ ਟ੍ਰਾਂਸਪੋਰਟੀ ਨੇ ਕਿਹਾ ਕਿ ਹੜਤਾਲ ਇਸ ਲਈ ਬੁਲਾਈ ਗਈ ਸੀ ਕਿਉਂਕਿ ਮਾਲਟਾ ਏਅਰ ਨਾਲ ਸਮਝੌਤਾ ਬਿਲਕੁਲ ਅਸੰਤੁਸ਼ਟੀਜਨਕ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8