ਕੈਨੇਡਾ ਨੇ ਭਾਰਤੀ ਫਿਲਮਾਂ ਦੀ ਸਕ੍ਰੀਨਿੰਗ ਕੀਤੀ ਰੱਦ, ਇਸ ਕਾਰਨ ਲਿਆ ਗਿਆ ਫੈਸਲਾ
Friday, Oct 03, 2025 - 12:42 PM (IST)

ਓਂਟਾਰੀਓ (ਏਜੰਸੀ)- ਟੋਰਾਂਟੋ ਦੇ ਪੱਛਮ ਵਿੱਚ ਸਥਿਤ ਓਕਵਿਲ ਦੇ ਇੱਕ ਸਿਨੇਮਾ ਨੇ ਪਿਛਲੇ ਹਫ਼ਤੇ ਆਪਣੇ ਕੰਪਲੈਕਸ 'ਤੇ ਹੋਈ ਗੋਲੀਬਾਰੀ ਅਤੇ ਅੱਗ ਲਾਉਣ ਦੀ ਕੋਸ਼ਿਸ਼ ਤੋਂ ਬਾਅਦ ਭਾਰਤੀ ਫ਼ਿਲਮਾਂ ਦੀਆਂ ਸਾਰੀਆਂ ਸਕ੍ਰੀਨਿੰਗਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। Film.Ca ਸਿਨੇਮਾ ਨੇ ਦੱਸਿਆ ਕਿ ਦੋਵੇਂ ਘਟਨਾਵਾਂ ਰਾਤ ਵੇਲੇ ਵਾਪਰੀਆਂ ਜਦੋਂ ਥੀਏਟਰ ਬੰਦ ਸੀ, ਜਿਸ ਕਾਰਨ ਕੋਈ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ: ਹੋ ਗਿਆ ਵੱਡਾ ਹਮਲਾ, ਮਾਰੇ ਗਏ 57 ਨਿਰਦੋਸ਼ ਲੋਕ
ਸਿਨੇਮਾ ਨੇ ਕਿਹਾ ਕਿ ਇਹ ਫੈਸਲਾ ਸਟਾਫ਼ ਅਤੇ ਗਾਹਕਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਲਿਆ ਗਿਆ ਹੈ। ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਇਹ ਘਟਨਾਵਾਂ ਭਾਰਤੀ ਫ਼ਿਲਮ ਉਦਯੋਗ ਦੇ ਅੰਦਰੂਨੀ "ਮਤਭੇਦਾਂ ਨਾਲ ਜੁੜੀਆਂ ਹੋ ਸਕਦੀਆਂ ਹਨ"। ਹੈਲਟਨ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸਨੇ ਦੱਸਿਆ ਕਿ, 25 ਸਤੰਬਰ ਨੂੰ 2 ਸ਼ੱਕੀ ਵਿਅਕਤੀਆਂ ਨੇ ਇੱਕ ਜਲਣਸ਼ੀਲ ਤਰਲ ਦੀ ਵਰਤੋਂ ਕਰਕੇ ਥੀਏਟਰ ਦੇ ਐਂਟਰੀ ਦਰਵਾਜ਼ਿਆਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅੱਗ 'ਤੇ ਫੈਲਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਅੱਗੇ ਦੱਸਿਆ ਗਿਆ ਕਿ ਵੀਰਵਾਰ ਨੂੰ ਤੜਕੇ 2 ਵਜੇ ਤੋਂ ਥੋੜ੍ਹਾ ਪਹਿਲਾਂ, ਇੱਕ ਸ਼ੱਕੀ ਵਿਅਕਤੀ ਨੇ ਸਿਨੇਮਾ ਦੇ ਮੁੱਖ ਐਂਟਰੀ ਪੁਆਇੰਟ 'ਤੇ ਪਹੁੰਚ ਕੇ ਦਰਵਾਜ਼ਿਆਂ 'ਤੇ ਹੈਂਡਗੰਨ ਨਾਲ ਕਈ ਗੋਲੀਆਂ ਚਲਾਈਆਂ। ਪੁਲਸ ਨੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਦੇ ਕਤਲ ਦੀ ਸਾਜਿਸ਼ ! ਪੁਲਸ ਨੇ ਕਰ'ਤਾ ਐਨਕਾਊਂਟਰ
Film.Ca ਸਿਨੇਮਾ ਦੇ ਸੀਈਓ, ਜੈੱਫ ਨੌਲ ਨੇ ਕਿਹਾ, "ਅਸੀਂ ਕੰਮ ਜਾਰੀ ਰੱਖਾਂਗੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਪੂਰਾ ਸਹਿਯੋਗ ਕਰਾਂਗੇ - ਕਿਉਂਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ"। ਉਨ੍ਹਾਂ ਨੇ ਦਰਸ਼ਕਾਂ ਤੋਂ ਹੋਈ ਅਸੁਵਿਧਾ ਅਤੇ ਨਿਰਾਸ਼ਾ ਲਈ ਮੁਆਫ਼ੀ ਵੀ ਮੰਗੀ। ਸੂਤਰਾਂ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਥੀਏਟਰਾਂ ਵਿੱਚ ਵੀ ਪਹਿਲਾਂ ਅਜਿਹੀਆਂ ਘਟਨਵਾਂ ਵਾਪਰ ਚੁੱਕੀਆਂ ਹਨ। ਕੈਨੇਡਾ ਵਿੱਚ ਕੁਝ ਦੱਖਣੀ ਭਾਰਤੀ ਫ਼ਿਲਮ ਵਿਤਰਕਾਂ ਨੇ ਦੋਸ਼ ਲਗਾਇਆ ਹੈ ਕਿ ਇਹ ਘਟਨਾਵਾਂ ਮਾਰਕੀਟ ਨੂੰ ਕੰਟਰੋਲ ਕਰਨ ਅਤੇ ਮੁਨਾਫ਼ੇ ਨੂੰ ਸੁਰੱਖਿਅਤ ਕਰਨ ਲਈ ਮਸ਼ਹੂਰ ਫ਼ਿਲਮਾਂ ਨੂੰ ਕੈਨੇਡੀਅਨ ਥੀਏਟਰਾਂ ਵਿੱਚ ਆਉਣ ਤੋਂ ਰੋਕਣ ਲਈ ਇੱਕ ਮੁਹਿੰਮ ਦਾ ਹਿੱਸਾ ਹਨ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8