ਕੈਨੇਡਾ ਤੋਂ ਵੱਡੀ ਖ਼ਬਰ ; ਭਾਰਤੀ ਡਰਾਈਵਰ ਨੂੰ ਹੋਈ 4 ਸਾਲ ਦੀ ਕੈਦ
Wednesday, Sep 24, 2025 - 01:38 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਭਾਰਤੀ ਡਰਾਈਵਰ ਦੀ ਲਾਪਰਵਾਹੀ ਕਾਰਨ ਇੱਕ ਨੌਜਵਾਨ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਿਸ ਮਾਮਲੇ 'ਚ ਹੈਲੀਫੈਕਸ ਅਦਾਲਤ ਨੇ ਉਸ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ-ਨਾਲ ਅਦਾਲਤ ਨੇ ਉਸ 'ਤੇ 10 ਸਾਲਾਂ ਲਈ ਗੱਡੀ ਨਾ ਚਲਾਉਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ 27 ਜਨਵਰੀ ਨੂੰ 33 ਸਾਲਾ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਿਟ ਵਾਲੇ ਇਲਾਕੇ ਵਿੱਚ 126 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ 21 ਸਾਲਾ ਵਿਦਿਆਰਥਣ ਅਲੈਗਜ਼ੈਂਡਰੀਆ ਵੌਰਟਮੈਨ ਨੂੰ ਟੱਕਰ ਮਾਰੀ। ਹਾਦਸੇ ਦੌਰਾਨ ਵੌਰਟਮੈਨ ਗੱਡੀ ਦੀ ਵਿੰਡਸ਼ੀਲਡ ‘ਤੇ ਡਿੱਗ ਗਈ ਤੇ ਇਸ ਦੇ ਬਾਵਜੂਦ ਦੀਪਕ ਨੇ ਗੱਡੀ ਨਹੀਂ ਰੋਕੀ। ਅੰਤ ਜਦੋਂ ਕਾਰ ਇਕ ਖੜ੍ਹੀ ਗੱਡੀ 'ਚ ਵੱਜੀ ਤਾਂ ਜਾ ਕੇ ਉਸ ਦੀ ਗੱਡੀ ਰੁਕੀ।
ਇਹ ਵੀ ਪੜ੍ਹੋ- 'ਇਹ ਤਾਂ ਆਪਣੇ ਹੀ ਲੋਕਾਂ 'ਤੇ ਬੰਬ ਸੁੱਟ ਰਹੇ..!' UN 'ਚ ਭਾਰਤ ਨੇ ਕਰਾਈ ਪਾਕਿਸਤਾਨ ਦੀ 'ਬੋਲਤੀ' ਬੰਦ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਉੱਥੇ ਕਈ ਲੋਕ ਇਕੱਠੇ ਹੋ ਗਏ ਤੇ ਪੈਰਾਮੈਡਿਕਸ ਟੀਮ ਨੇ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਅਲੈਗਜ਼ੈਂਡਰੀਆ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਗੰਭੀਰ ਜਖਮਾਂ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਅਤੇ ਅੰਦਰੂਨੀ ਅੰਗਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਉਸ ਦਾ ਸਿਰ ਖੂਨ ਨਾਲ ਲਥਪਥ ਸੀ ਤੇ ਸਰੀਰ ਦਾ ਕੋਈ ਵੀ ਹਿੱਸਾ ਸੱਟ ਤੋਂ ਨਹੀਂ ਬਚਿਆ।
ਹਾਦਸੇ ਦੇ ਤੁਰੰਤ ਬਾਅਦ ਦੀਪਕ ਸ਼ਰਮਾ ਨੇ ਲੋਕਾਂ ਨੂੰ ਧੱਕਾ ਮਾਰ ਕੇ ਪੁਲਸ ਅਫ਼ਸਰਾਂ ਤੋਂ ਬਚ ਕੇ ਭੱਜਣ ਦੀ ਦੀ ਕੋਸ਼ਿਸ਼ ਕੀਤੀ। ਅਦਾਲਤ ਨੂੰ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਵੀ ਦੀਪਕ ਸ਼ਰਮਾ ਨੇ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। 2018 ਵਿੱਚ ਉਸ ਨੂੰ ਨਿਊ ਬ੍ਰਨਜ਼ਵਿਕ ਪੁਲਸ ਵੱਲੋਂ ਤੇਜ਼ ਰਫ਼ਤਾਰ ਚਲਾਉਣ ਲਈ ਦੋ ਚਾਲਾਨ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ- ''ਕਿਸੇ ਭੁਲੇਖੇ 'ਚ ਨਾ ਰਹੇ ਰੂਸ, ਅਸੀਂ ਆਪਣੀ ਰੱਖਿਆ ਲਈ ਵਰਤਾਂਗੇ ਸਾਰੇ ਸਾਧਨ..!'' NATO ਦੀ ਸਿੱਧੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e