ਸੈਨ ਫਰਾਂਸਿਸਕੋ ਤੋਂ ਬੋਸਟਨ ਜਾਣ ਵਾਲੇ ਜਹਾਜ਼ ਦੀ ਵਿੰਗ ਨੁਕਸਾਨੇ ਜਾਣ ਕਾਰਨ ਕਰਾਈ ਗਈ ਐਮਰਜੈਂਸੀ ਲੈਂਡਿੰਗ

Wednesday, Feb 21, 2024 - 05:08 PM (IST)

ਸੈਨ ਫਰਾਂਸਿਸਕੋ (ਵਾਰਤਾ)- ਅਮਰੀਕਾ ਵਿਚ ਸੈਨ ਫਰਾਂਸਿਸਕੋ ਤੋਂ ਬੋਸਟਨ ਜਾਣ ਵਾਲੇ ਇਕ ਜਹਾਜ਼ ਨੂੰ ਉਸਦਾ ਵਿੰਗ (ਪਰ) ਨੁਕਸਾਨੇ ਜਾਣ ਕਾਰਨ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਯੂਨਾਈਟਡ ਏਅਰਲਾਈਨਜ਼ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਡਾਣ ਸੰਖਿਆ 354 ਨੂੰ ਇਕ ਨੁਕਸਾਨੇ ਹੋਏ ਵਿੰਗ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੰਪਨੀ ਨੇ ਕਿਹਾ ਕਿ ਜਹਾਜ਼ ਦੇ ਵਿੰਗ 'ਤੇ ਸਲੈਟ ਵਿਚ ਸਮੱਸਿਆ ਸੀ ਪਰ ਬੋਇੰਗ 757-200 ਦੇ ਨੁਕਸਾਨ ਦਾ ਕਾਰਨ ਨਹੀਂ ਦੱਸਿਆ।

ਇਹ ਵੀ ਪੜ੍ਹੋ: ਵਿਦੇਸ਼ੋਂ ਆਈ ਖ਼ਬਰ ਨੇ ਘਰ 'ਚ ਪੁਆਏ ਵੈਣ, 4 ਮਹੀਨੇ ਪਹਿਲਾਂ ਕੈਨੇਡਾ ਗਈ ਪੌਣੇ 2 ਸਾਲ ਦੇ ਬੱਚੇ ਦੀ ਮਾਂ ਦੀ ਮੌਤ

 

ਬੋਇੰਗ 757-200 ਸਵਾਰ 165 ਯਾਤਰੀਆਂ ਵਿਚੋਂ ਇਕ ਕੇਵਿਨ ਕਲੈਕਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਸਲੇਟ ਪੈਨਲ ਅੰਸ਼ਕ ਤੌਰ 'ਤੇ ਕੱਟਿਆ ਹੋਇਆ ਦਿਖਾਈ ਦੇ ਰਿਹਾ ਹੈ। ਕਲੈਕਰ ਨੇ ਵੀਡੀਓ ਕਲਿੱਪ ਵਿੱਚ ਕਿਹਾ ਕਿ ਜਹਾਜ਼, ਵਿੰਗ ਵਿਚ ਨੁਕਸਾਨ ਕਾਰਨ ਡੈਨਵਰ ਵਿੱਚ ਲੈਂਡ ਕਰਨ ਵਾਲਾ ਹੈ। ਜਹਾਜ਼ ਸ਼ਾਮ 5:21 ਵਜੇ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਰੂਪ ਨਾਲ ਉਤਰਿਆ।

ਇਹ ਵੀ ਪੜ੍ਹੋ: ਜਿਸ ਕੰਪਨੀ 'ਚ ਕਰਦੇ ਸੀ ਕੰਮ, ਉਸੇ ਦੇ ਮਾਲਕ ਬਣੇ 700 ਕਰਮਚਾਰੀ, ਕਰੋੜਪਤੀ ਬੌਸ ਦੇ ਇਕ ਫ਼ੈਸਲੇ ਨਾਲ ਬਦਲੀ ਕਿਸਮਤ

ਯੂਨਾਈਟਿਡ ਏਅਰਲਾਈਨਜ਼ ਦੇ ਅਨੁਸਾਰ, ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਉਹ ਮੰਗਲਵਾਰ ਸਵੇਰੇ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਘਟਨਾ 'ਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰੇਗਾ। 

ਇਹ ਵੀ ਪੜ੍ਹੋ: ਅਮਰੀਕਾ: ਘਰ ਨੂੰ ਅੱਗ ਲੱਗਣ ਕਾਰਨ ਮਾਂ ਸਣੇ ਜ਼ਿੰਦਾ ਸੜੇ 4 ਬੱਚੇ, ਮਿਲੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News