ਹੈਰਾਨੀਜਨਕ! ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ
Wednesday, Jul 27, 2022 - 10:16 AM (IST)

ਅੰਕਾਰਾ (ਇੰਟ.)- ਤੁਰਕੀ ਵਿਚ ਇਕ ਏਅਰਪਲੇਨ ਦੀ ਫਲਾਈਟ ਅਟੈਂਡੈਂਟ ਨੂੰ ਆਪਣੇ ਖਾਣੇ ਵਿਚ ਸੱਪ ਦੀ ਸਿਰੀ ਮਿਲੀ, ਜਿਸਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਹਾਦਸਾ 21 ਜੁਲਾਈ ਨੂੰ ਅੰਕਾਰਾ ਤੋਂ ਜਰਮਨੀ ਦੇ ਡੁਸਲਫੋਰਫ ਜਾਣ ਵਾਲੀ ਸਨਐਕਸਪ੍ਰੈੱਸ ਫਲਾਈਟ ’ਚ ਹੋਇਆ। ਕੈਬਿਨ ਸਟਾਫ਼ ਦੇ ਲੰਚ ਦੇ ਸਮੇਂ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਕਰੂ ਮੈਂਬਰਸ ਨੂੰ ਆਪਣੇ ਖਾਣੇ ਵਿਚ ਆਲੂ ਅਤੇ ਸਬਜ਼ੀਆਂ ਵਿਚਾਲੇ ਛੋਟੇ ਸੱਪ ਦੀ ਕੱਟੀ ਹੋਈ ਸਿਰੀ ਮਿਲੀ ਹੈ। ਐਵੀਏਸ਼ਨ ਬਲਾਗ ਦੇ ਹਵਾਲੇ ਤੋਂ ‘ਇੰਡੀਪੈਡੈਂਟ’ ਨੇ ਆਪਣੀ ਖ਼ਬਰ ਵਿਚ ਇਸਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮੇ ਬੱਚੇ ਨੂੰ ਭਾਰਤ ਲੈ ਆਇਆ ਪਿਓ, ਇੰਗਲੈਂਡ 'ਚ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਸੱਪ ਦੀ ਸਿਰੀ ਨੂੰ ਖਾਣੇ ਦੀ ਪਲੇਟ ਵਿਚ ਦੇਖਿਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨਜ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਕਿਹਾ ਕਿ ਸਾਡੀ ਤਰਜੀਹ ਇਹ ਯਕੀਨੀ ਕਰਨਾ ਹੈ ਕਿ ਆਪਣੇ ਜਹਾਜ਼ ’ਤੇ ਜੋ ਸਹੂਲਤਾਂ ਅਸੀਂ ਆਪਣੇ ਮਹਿਮਾਨਾਂ ਨੂੰ ਦੇ ਰਹੇ ਹਾਂ, ਉਹ ਉੱਚ ਸ਼੍ਰੇਣੀ ਦੀ ਹੋਵੇ ਤਾਂ ਜੋ ਸਾਡੇ ਮਹਿਮਾਨ ਅਤੇ ਮੁਲਾਜ਼ਮ ਆਰਾਮਦਾਇਕ ਅਤੇ ਸੁਰੱਖਿਅਤ ਉਡਾਣ ਦਾ ਤਜ਼ਰਬਾ ਲੈ ਸਕਣ।
ਇਹ ਵੀ ਪੜ੍ਹੋ:...ਜਦੋਂ ਆਸਮਾਨ 'ਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ 2 ਜਹਾਜ਼
ਲਗਭਗ ਖਾਣਾ ਖ਼ਤਮ ਕਰਨ ਤੋਂ ਬਾਅਦ ਮਿਲੀ ਸਿਰੀ
ਹਾਲਾਂਕਿ ਖਾਣੇ ਦੀ ਸਪਲਾਈ ਕਰਨ ਵਾਲੀ ਕੈਟਰਿੰਗ ਕੰਪਨੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵਲੋਂ ਨਹੀਂ ਹੋਇਆ ਹੈ। ਟਵਿਟਰ ’ਤੇ ਮੌਜੂਦ ਵੀਡੀਓ ਦੇ ਨਾਲ ਲਿਖਿਆ ਹੈ ਕਿ ਫਲਾਈਟ ਅਟੈਂਡੈਂਟ ਨੂੰ ਸੱਪ ਦੀ ਸਿਰੀ ਓਦੋਂ ਮਿਲੀ ਜਦੋਂ ਉਸਨੇ ਆਪਣਾ ਲਗਭਗ ਪੂਰਾ ਖਾਣਾ ਖ਼ਤਮ ਕਰ ਲਿਆ ਸੀ। ਇਕ ਯੂਜ਼ਰ ਨੇ ਇਸਨੂੰ ਡਰਾਵਨਾ ਦੱਸਿਆ ਤਾਂ ਕੁਝ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਮੱਛੀ ਦਾ ਸਿਰ ਹੈ। ਇਕ ਯੂਜ਼ਰ ਨੇ ਲਿਖਿਆ ਕਿ ਮੈਂ ਭਵਿੱਖ ਵਿਚ ਕਦੇ ਤੁਰਕੀ ਏਅਰਲਾਈਨਜ਼ ’ਚ ਨਹੀਂ ਚੜ੍ਹਾਂਗਾ।
ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ
ਯਾਤਰੀਆਂ ਦੇ ਫੋਨ ’ਤੇ ਭੇਜੀਆਂ ਗਈਆਂ ਕੰਕਾਲਾਂ ਦੀਆਂ ਤਸਵੀਰਾਂ
ਕੁਝ ਦਿਨ ਪਹਿਲਾਂ ਇਟਲੀ ਤੋਂ ਸਪੇਨ ਜਾਣ ਵਾਲੀ ਇਕ ਫਲਾਈਟ ਵਿਚ ਸਵਾਰ ਯਾਤਰੀਆਂ ਦੇ ਫੋਨ ’ਤੇ ਅਚਾਨਕ ਧਮਕੀ ਭਰੇ ਮੈਸੇਜ ਆਉਣ ਲੱਗੇ। ਲੋਕਾਂ ਨੇ ਫੋਨ ਖੋਲ੍ਹਕੇ ਦੇਖਿਆ ਤਾਂ ਕਿਸੇ ਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਨਾਲ ਕੰਕਾਲਾਂ ਦੀਆਂ ਡਰਾਊਣੀਆਂ ਤਸਵੀਰਾਂ ਵੀ ਭੇਜੀਆਂ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਲਾਈਟ ਦੇ ਕੈਪਟਨ ਨੇ ਉਡਾਣ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਲੋਕਾਂ ਨੂੰ ਇਹ ਮੈਸੇਜ ਏਅਰਡਰਾਪ ਐਪ ਵਿਚ ਭੇਜੇ ਗਏ ਸਨ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਸਪੇਨ ਦਾ ਇਕ 18 ਸਾਲਾ ਬਾਲਗ ਇਹ ਮੈਸੇਜ ਭੇਜ ਰਿਹਾ ਸੀ, ਜਿਸਨੇ ਬਾਅਦ ਵਿਚ ਅਜੀਬੋਗਰੀਬ ਮੈਸੇਜ ਭੇਜਣ ਦੀ ਗੱਲ ਸਵੀਕਾਰ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।