ਅਮਰੀਕਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ
Saturday, May 07, 2022 - 12:17 PM (IST)
ਵੈਸਟ ਮੈਲਬੌਰਨ (ਬਿਊਰੋ)- ਅਮਰੀਕਾ ਦੇ ਵੈਸਟ ਮੈਲਬੌਰਨ ਇਲਾਕੇ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਮੀਡੀਆ ਰਿਪੋਰਟਾਂ ਮੁਤਾਬਕ ਜਿਸ ਸਮੇਂ ਇਸ ਬੱਸ ਨੂੰ ਅੱਗ ਲੱਗੀ ਸੀ, ਉਸ ਸਮੇਂ ਇਸ ਬੱਸ ਵਿਚ 40 ਦੇ ਕਰੀਬ ਬੱਚੇ ਸਵਾਰ ਸਨ। ਇਸ ਬੱਸ ਨੂੰ ਜੈਨੇਟ ਓ'ਕੌਨੇਲ ਨਾਮ ਦੀ ਮਹਿਲਾ ਡਰਾਈਵਰ ਚਲਾ ਰਹੀ ਸੀ। ਸਕੂਲੋਂ ਨਿਕਲਦੇ ਸਮੇਂ ਉਸ ਨੂੰ ਖਦਸ਼ਾ ਹੋ ਗਿਆ ਸੀ ਕਿ ਬੱਸ ਵਿਚ ਕੁੱਝ ਖ਼ਰਾਬੀ ਹੈ, ਜਿਸ ਤੋਂ ਬਾਅਦ ਕੁੱਝ ਦੂਰੀ 'ਤੇ ਜਾ ਕੇ ਜੈਨੇਟ ਨੇ ਬੱਸ ਵਿਚੋਂ ਧੂੰਆਂ ਨਿਕਲਦੇ ਵੇਖਿਆ ਤਾਂ ਉਸ ਨੇ ਤੁਰੰਤ ਸਾਰੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ ਦੀ ਕੌਂਸਲ ਜਨਰਲ ਕੈਲੀ ਵੀ ਹੋਈ ਸ਼ਾਹਰੁਖ ਖਾਨ ਤੋਂ ਪ੍ਰਭਾਵਿਤ, ਟਵੀਟ ਕਰ ਆਖੀ ਇਹ ਗੱਲ
ਇਸ ਬੱਸ ਵਿਚ ਕਿੰਡਰਗਾਰਟਨ ਤੋਂ ਲੈ ਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਸਵਾਰ ਸਨ। ਖ਼ੁਸ਼ਕਿਸਮਤੀ ਰਹੀ ਕਿ ਬੱਚੇ ਸਮਾਂ ਰਹਿੰਦੇ ਬੱਸ ਵਿਚੋਂ ਬਾਹਰ ਨਿਕਲ ਆਏ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਬੱਸ ਨੂੰ ਅੱਗ ਲੱਗ ਗਈ, ਜਿਸ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨੂੰ ਵੇਖ ਕੇ ਬੱਚੇ ਵੀ ਡਰ ਗਏ। ਇਸ ਖ਼ਬਰ ਦੇ ਵਾਇਰਲ ਹੋਣ ਮਗਰੋਂ ਹਰ ਕੋਈ ਮਹਿਲਾ ਬੱਸ ਡਰਾਈਵਰ ਦੀ ਤਾਰੀਫ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ 'ਚ ਅਣਖ ਖਾਤਰ ਭਰਾ ਨੇ ਡਾਂਸ ਅਤੇ ਮਾਡਲਿੰਗ ਲਈ 21 ਸਾਲਾ ਭੈਣ ਦਾ ਗੋਲੀ ਮਾਰ ਕੀਤਾ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।