ਮੈਕਸੀਕੋ 'ਚ 50 ਫੁੱਟ ਉੱਚਾ ਟਾਵਰ ਡਿੱਗਿਆ, 5 ਮਜ਼ਦੂਰਾਂ ਦੀ ਦਰਦਨਾਕ ਮੌਤ
Monday, Nov 20, 2023 - 10:07 AM (IST)
ਮੈਕਸੀਕੋ ਸਿਟੀ (ਪੋਸਟ ਬਿਊਰੋ)- ਮੱਧ ਮੈਕਸੀਕੋ ਵਿੱਚ ਇੱਕ ਸੜਕ ਪ੍ਰਾਜੈਕਟ ਨਾਲ ਸਬੰਧਤ ਉਸਾਰੀ ਦੌਰਾਨ 50 ਫੁੱਟ ਉੱਚਾ ਸਕੈਫੋਲਡਿੰਗ ਟਾਵਰ ਡਿੱਗਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਮਜ਼ਦੂਰ ਹਾਈਵੇਅ ਦੇ ਦੋਵੇਂ ਪਾਸੇ ਬਣਾਈਆਂ ਜਾ ਰਹੀਆਂ ਸੁਰੱਖਿਆ ਦੀਵਾਰਾਂ ਵਿਚਕਾਰ ਸੀਮਿੰਟ ਪਾਉਣ ਦਾ ਕੰਮ ਕਰ ਰਹੇ ਸਨ। ਪਰ ਇਸ ਦੌਰਾਨ ‘ਸਕੈਫੋਲਡਿੰਗ ਟਾਵਰ’ ਢਹਿ ਗਿਆ ਅਤੇ ਲੋਹੇ, ਧਾਤ ਅਤੇ ਗਿੱਲੇ ਸੀਮਿੰਟ ਵਿੱਚ ਫਸ ਕੇ ਮਜ਼ਦੂਰਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਮਹਿੰਗਾਈ ਕਾਰਨ ਮਚੀ ਹਾਹਾਕਾਰ, ਆਮ ਆਦਮੀ ਮੇਲੋਨੀ ਸਰਕਾਰ ਵਿਰੁੱਧ ਸੜਕਾਂ 'ਤੇ (ਤਸਵੀਰਾਂ)
ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਇਹ ਹਾਦਸਾ ਕੇਂਦਰੀ ਰਾਜ ਹਿਡਾਲਗੋ ਵਿੱਚ ਵਾਪਰਿਆ ਅਤੇ ਘਟਨਾ ਸਥਾਨ 'ਤੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਮਲਬੇ ਤੋਂ ਬਚਾ ਲਿਆ ਗਿਆ ਹੈ। ਇਹ ਉਸਾਰੀ ਦਾ ਕੰਮ ਇੱਕ ਨਿੱਜੀ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਸੀ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।