ਵਾਤਾਵਰਣ ਕੈਨੇਡਾ ਵਲੋਂ ਸਪੈਸ਼ਲ ਸਟੇਟਮੈਂਟ ਜਾਰੀ

Wednesday, Feb 07, 2018 - 01:52 AM (IST)

ਵਾਤਾਵਰਣ ਕੈਨੇਡਾ ਵਲੋਂ ਸਪੈਸ਼ਲ ਸਟੇਟਮੈਂਟ ਜਾਰੀ

ਟੋਰਾਂਟੋ— ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਤੇ ਗ੍ਰੇਟਰ ਟੋਰਾਂਟੋ ਏਰੀਆ ਵਿਚਕਾਰ ਮੰਗਲਵਾਰ ਰਾਤ ਤੋਂ ਬੁੱਧਵਾਰ ਦੁਪਹਿਰ ਤੱਕ 5 ਤੋਂ 10 ਸੈਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਹੈ।
ਨੈਸ਼ਨਲ ਵੈਦਰ ਏਜੰਸੀ ਨੇ ਮੰਗਲਵਾਰ ਨੂੰ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਇਸ ਬਰਫਬਾਰੀ ਨਾਲ ਬੁੱਧਵਾਰ ਸਵੇਰ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਦੱਖਣੀ ਓਨਟਾਰੀਓ ਤੋਂ ਸ਼ੁਰੂ ਹੋ ਕੇ ਬੁੱਧਵਾਰ ਦੁਪਹਿਰ ਤੱਕ ਗ੍ਰੇਟਰ ਟੋਰਾਂਟੋ ਏਰੀਆ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਸਪੈਸ਼ਲ ਸਟੇਟਮੈਂਟ 'ਚ ਸੇਂਟ ਥਾਮਸ, ਅਲੇਮਰ, ਓਸ਼ਵਾ, ਰਿਚਮੰਡ ਹਿਲ ਅਤੇ ਮਾਰਕਮ ਦੇ ਲਈ ਵੀ ਜਾਰੀ ਕੀਤਾ ਗਿਆ ਹੈ। ਝੀਲ ਦੇ ਨੇੜੇ ਇਲਾਕਿਆਂ 'ਚ ਬਰਫਬਾਰੀ ਦੇ 10 ਸੈਂਟੀਮੀਟਰ ਤੋਂ ਜ਼ਿਆਦਾ ਹੋ ਸਕਦੀ ਹੈ।
ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇਸ ਦੌਰਾਨ ਅਮਰੀਕਾ ਤੇ ਓਨਟਾਰੀਓ ਦੀ ਸਰਹੱਦ ਨੇੜੇ ਵਧ ਬਰਫਬਾਰੀ ਹੋਣ ਦੀ ਸੰਭਾਵਨਾ ਹੈ।


Related News