ਸਿਡਨੀ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਕੁੜੀਆਂ ਤੇ 2 ਮੁੰਡਿਆਂ ਦੀ ਹੋਈ ਮੌਤ
Thursday, Sep 08, 2022 - 01:23 PM (IST)
ਸਿਡਨੀ (ਬਿਊਰੋ): ਸਿਡਨੀ ਦੇ ਦੱਖਣ ਪੱਛਮ ਵਿੱਚ ਬੀਤੇ ਦਿਨੀ ਵਾਪਰੇ ਕਾਰ ਹਾਦਸੇ ਵਿੱਚ ਪੰਜ ਨਾਬਾਲਗਾਂ ਦੀ ਮੌਤ ਹੋ ਗਈ।ਮਰਨ ਵਾਲਿਆਂ ਵਿਚ ਤਿੰਨ ਕੁੜੀਆਂ ਵਿਚੋਂ ਦੋ 14 ਸਾਲ ਅਤੇ ਇੱਕ 15 ਸਾਲ ਦੀ ਸੀ ਜਦਕਿ ਦੋ ਮੁੰਡੇ 15 ਅਤੇ 16 ਸਾਲ ਦੇ ਸਨ। ਇਹ ਸਾਰੇ ਇੱਕ ਨਿਸਾਨ ਨਵਰਾ ਵਿੱਚ ਯਾਤਰਾ ਕਰ ਰਹੇ ਸਨ। ਮੰਗਲਵਾਰ ਰਾਤ ਸਿਡਨੀ ਸ਼ਹਿਰ ਦੇ ਬਕਸਟਨ ਨੇੜੇ ਇਕ ਭਿਆਨਕ ਹਾਦਸੇ ਵਿਚ ਵਾਹਨ ਹਾਦਸਾਗ੍ਰਸਤ ਹੋ ਗਿਆ। ਮੌਕੇ 'ਤੇ ਹੀ ਪੰਜ ਨਾਬਾਲਗਾਂ ਦੀ ਮੌਤ ਹੋ ਗਈ। ਕਾਨੂੰਨੀ ਕਾਰਨਾਂ ਕਰਕੇ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ।
ਹਰੇ ਰੰਗ ਦੀ ਪੀ-ਪਲੇਟਸ 'ਤੇ ਸਵਾਰ 18 ਸਾਲਾ ਡ੍ਰਾਈਵਰ ਟਾਇਰੇਲ ਐਡਵਰਡਸ ਇਸ ਹਾਦਸੇ ਵਿਚ ਬਚ ਗਿਆ।ਹਾਦਸੇ ਮਗਰੋਂ ਪਰਿਵਾਰ, ਦੋਸਤ ਅਤੇ ਸਥਾਨਕ ਲੋਕ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਦੋਸਤ ਐਲੀ ਮਾਉਂਟ ਦੋ ਕੁੜੀਆਂ ਨੂੰ ਗੁਆਉਣ ਦੇ ਸੋਗ ਵਿਚ ਸੀ। ਮਾਊਂਟ ਨੇ ਫੁਟਬਾਲ ਦੇ ਮੈਦਾਨ 'ਤੇ ਉਨ੍ਹਾਂ ਦੇ ਸਹਿਯੋਗੀ ਸੁਭਾਅ ਅਤੇ ਪ੍ਰਤਿਭਾ ਬਾਰੇ ਗੱਲ ਕੀਤੀ। ਉਸਨੇ ਕਿਹਾ ਕਿ ਕੁੜੀਆਂ ਵਿੱਚੋਂ ਇੱਕ ਸ਼ਾਨਦਾਰ ਗੋਲਕੀਪਰ ਸੀ ਅਤੇ ਦੂਜੀ ਉਸ ਵੱਲੋਂ ਹੁਣ ਤੱਕ ਦੇਖੀ ਗਈ ਸਭ ਤੋਂ ਵਧੀਆ ਡਿਫੈਂਡਰ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਨੂੰ ਫੇਸਬੁੱਕ 'ਤੇ ਕੀਤਾ ਲਾਈਵ
ਹਾਈ ਸਕੂਲ ਦੇ ਪੰਜ ਨੌਜਵਾਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿਚ ਇਕਲੌਤੇ ਬਚੇ ਟਾਇਰੇਲ 'ਤੇ ਖਤਰਨਾਕ ਡਰਾਈਵਿੰਗ ਦੇ ਪੰਜ ਮਾਮਲਿਆਂ ਦੇ ਤਹਿਤ ਦੋਸ਼ ਲਗਾਏ ਗਏ ਗਨ। ਉਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਛੱਡਣ ਤੋਂ ਕੁਝ ਘੰਟਿਆਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।ਟਾਇਰੇਲ ਐਡਵਰਡਸ ਨੇ ਕਥਿਤ ਤੌਰ 'ਤੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਸੀ ਅਤੇ ਬਕਸਟਨ ਵਿੱਚ ਈਸਟ ਪਰੇਡ 'ਤੇ ਇੱਕ ਦਰੱਖਤ ਨਾਲ ਟਕਰਾਉਣ ਤੋਂ ਪਹਿਲਾਂ ਸੜਕ ਤੋਂ ਉਤਰ ਗਿਆ ਸੀ।ਚਾਰ ਸੀਟਾਂ ਵਾਲੇ ਯੂਟੀ ਦੇ ਕੈਬਿਨ ਦੇ ਅੰਦਰ ਕੁੱਲ ਛੇ ਲੋਕ ਬੈਠੇ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ।