ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲੇ ’ਚ 5 ਮੌਤਾਂ
Wednesday, Jun 25, 2025 - 12:02 AM (IST)

ਪਿਸ਼ਾਵਰ, (ਭਾਸ਼ਾ)- ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਅੱਤਵਾਦੀਆਂ ਨੇ ਬੰਬ ਰੋਕੂ ਯੂਨਿਟ ’ਤੇ ਹਮਲਾ ਕੀਤਾ, ਜਿਸ ’ਚ ਘੱਟੋ-ਘੱਟ ਪੰਜ ਲੋਕ ਮਾਰੇ ਗਏ।
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਹਮਲੇ ’ਚ ਤਿੰਨ ਸੁਰੱਖਿਆ ਕਰਮਚਾਰੀ ਅਤੇ ਦੋ ਔਰਤਾਂ ਮਾਰੇ ਗਏ। ਇਹ ਔਰਤਾਂ ਇਕ ਪਿਕਅੱਪ ਟਰੱਕ ’ਚ ਯਾਤਰਾ ਕਰ ਰਹੀਆਂ ਸਨ। ਹਮਲਾਵਰਾਂ ਨੇ ਬੰਬ ਰੋਕੂ ਯੂਨਿਟ ’ਤੇ ਗੋਲੀਬਾਰੀ ਕੀਤੀ ਤਾਂ ਇਨ੍ਹਾਂ ਔਰਤਾਂ ਦੀ ਮੌਤ ਹੋ ਗਈ। ਇਹ ਯੂਨਿਟ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਮੰਡੀਕੋਲ ਖੇਤਰ ’ਚ ਇਕ ਸੜਕ ਤੋਂ ਧਮਕਾਖੇਜ਼ ਸਮੱਗਰੀ ਹਟਾ ਰਹੀ ਸੀ। ਹਮਲੇ ’ਚ ਅੱਠ ਹੋਰ ਲੋਕ ਵੀ ਜ਼ਖਮੀ ਹੋ ਗਏ।