ਅਮਰੀਕਾ ਦੇ ਯੋਂਕਰਸ ’ਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ (ਵੀਡੀਓ)

Thursday, Dec 24, 2020 - 02:29 AM (IST)

ਅਮਰੀਕਾ ਦੇ ਯੋਂਕਰਸ ’ਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ (ਵੀਡੀਓ)

ਯੋਂਕਰਸ-ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਯੋਂਕਰਸ ’ਚ ਮੰਗਲਵਾਰ ਦੇਰ ਰਾਤ 2 ਕਾਰਾਂ ਦੀ ਆਪਸ ’ਚ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਣ ਕਾਰ ਸਵਾਰ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ‘ਡਬਲਯੂ.ਐੱਨ.ਬੀ.ਸੀ.-ਟੀ.ਵੀ.’ ਮੁਤਾਬਕ ਹਾਦਸਾ ਰਾਤ ਸਾਢੇ ਨੌ ਵਜੇ ਸ਼ਹਿਰ ਦੇ ਲੁਡੋਓ ਪਾਰਕ ਇਲਾਕੇ ’ਚ ਕਲਵਰ ਸਟ੍ਰੀਟ ਨੇੜੇ ਹੋਇਆ। ਹਾਦਸੇ ਤੋਂ ਬਾਅਦ ਰਿਵਰਡੇਲ ਐਵੇਨਿਊ ਨੂੰ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬੰਦ ਰੱਖਿਆ ਗਿਆ।


PunjabKesari

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

‘ਡਬਲਯੂ.ਐੱਨ.ਬੀ.ਸੀ.-ਟੀ.ਵੀ.’ ਮੁਤਾਬਕ ਘਟਨਾ ਵਾਲੀ ਥਾਂ ’ਤੇ ਗੈਸ ਸਟੇਸ਼ਨ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਵਾਪਰਿਆ ਹਾਦਸਾ ਘਟਨਾ ਕੈਦ ਹੋ ਗਿਆ ਜਿਸ ’ਚ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਤੇਜ਼ੀ ਨਾਲ ਆ ਰਹੀ ਇਕ ਕਾਰ ਸਾਹਮਣਿਓਂ ਆ ਰਹੀ ਦੂਜੀ ਕਾਰ ਨਾਲ ਟਕਰਾ ਗਈ। ਸਥਾਨਕ ਨਿਵਾਸੀ ਮਾਰੀਆ ਡੇਲਗਾਡੋ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਟੱਕਰ ਦੀ ਜ਼ੋਰਦਾਰ ਅਵਾਜ਼ ਸੁਣੀ। ਸੂਚਨਾ ਮਿਲਣ ’ਤੇ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।

PunjabKesari

PunjabKesari

ਇਹ ਵੀ ਪੜ੍ਹੋ -ਪਾਕਿ : ਆਮ ਜਨਤਾ ਦੀ ਕਮਰ ਤੋੜ ਰਹੀ ਮਹਿੰਗਾਈ, ਇਕ ਅੰਡੇ ਦੀ ਕੀਮਤ 30 ਰੁਪਏ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News