ਮੰਗੋਲੀਆ ''ਚ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

Thursday, Jul 27, 2023 - 04:18 PM (IST)

ਮੰਗੋਲੀਆ ''ਚ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

ਉਲਾਨਬਾਤਰ (ਵਾਰਤਾ)- ਮੰਗੋਲੀਆ ਦੇ ਦੱਖਣੀ ਸੂਬੇ ਉਮਨੁਗੋਵੀ 'ਚ ਬੁੱਧਵਾਰ ਨੂੰ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਟਰੈਫਿਕ ਪੁਲਸ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੂਬੇ ਦੇ ਖਾਨਖੋਂਗੋਰ ਸੋਮ (ਪ੍ਰਸ਼ਾਸਕੀ ਉਪਮੰਡਲ) ਦੇ ਖੇਤਰ ਵਿੱਚ ਇਕ ਕਾਰ ਸੜਕ ਉੱਤੇ ਇੱਕ ਟਰੱਕ ਨਾਲ ਟਕਰਾ ਗਈ।

ਇਸ ਹਾਦਸੇ 'ਚ ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।


author

cherry

Content Editor

Related News