ਰਿਹਾਇਸ਼ੀ ਇਮਾਰਤ ਢਹਿਣ ਨਾਲ ਮਲਬੇ ਹੇਠ ਦੱਬੇ ਲੋਕ, 5 ਦੀ ਮੌਤ
Tuesday, Jul 02, 2024 - 10:27 AM (IST)
ਕਾਹਿਰਾ (ਵਾਰਤਾ)- ਮਿਸਰ ਦੇ ਦੱਖਣੀ ਗਵਰਨਰੇਟ ਅਸੀਉਤ 'ਚ ਸੋਮਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੇ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਰਕਾਰ ਸਮਾਚਾਰ ਵੈੱਬਸਾਈਟ ਅਹਿਰਾਮ ਆਨਲਾਈਨ ਨੇ ਦਿੱਤੀ। ਰਿਪੋਰਟ 'ਚ ਅਸੀਉਤ ਦੇ ਗਵਰਨਰ ਐਸਮ ਸਾਦ ਦੇ ਹਵਾਲੇ ਤੋਂ ਕਿਹਾ ਗਿਆ ਕਿ ਪੀੜਤਾਂ ਦੀ ਲਾਸ਼ ਢਹੀ ਹੋਈ ਇਮਾਰਤ ਦੇ ਮਲਬੇ ਦੇ ਹੇਠੋਂ ਬਰਾਮਦ ਕੀਤੇ ਗਏ ਹਨ ਅਤੇ 6 ਲੋਕਾਂ ਨੂੰ ਬਚਾਇਆ ਗਿਆ ਹੈ।
ਸ਼੍ਰੀ ਸਾਦ ਨੇ ਕਿਹਾ ਕਿ ਢਹੀ ਹੋਈ ਇਮਾਰਤ ਅਤੇ ਗੁਆਂਢੀ ਘਰਾਂ ਦਾ ਨਿਰੀਖਣ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਇਕ ਐਮਰਜੈਂਸੀ ਇੰਜੀਨੀਅਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਦੋਂ ਕਿ ਨਾਗਰਿਕ ਸੁਰੱਖਿਆ ਫ਼ੋਰਸ ਮਲਬੇ ਦੇ ਹੇਠੋਂ ਲਾਪਤਾ ਲੋਕਾਂ ਦੀ ਭਾਲ ਲਈ ਆਪਣੀ ਕੋਸ਼ਿਸ਼ ਜਾਰੀ ਰੱਖੇ ਹੋਏ ਹਨ। ਗਵਰਨਰ ਸਾਦ ਨੇ ਕਿਹਾ ਕਿ ਇਕ ਰਾਹਤ ਦਲ ਨੂੰ ਜ਼ਖ਼ਮੀਆਂ, ਮ੍ਰਿਤਕਾਂ ਦੇ ਪਰਿਵਾਰਾਂ ਅਤੇ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e