ਸੀਰੀਆ 'ਚ ਇਜ਼ਰਾਇਲੀ ਹਵਾਈ ਹਮਲੇ, ਪੰਜ ਲੋਕਾਂ ਦੀ ਮੌਤ

Sunday, Feb 19, 2023 - 12:28 PM (IST)

ਸੀਰੀਆ 'ਚ ਇਜ਼ਰਾਇਲੀ ਹਵਾਈ ਹਮਲੇ, ਪੰਜ ਲੋਕਾਂ ਦੀ ਮੌਤ

ਦਮਿਸ਼ਕ (ਭਾਸ਼ਾ)- ਇਜ਼ਰਾਈਲ ਨੇ ਬੀਤੀ ਰਾਤ ਮੱਧ ਦਮਿਸ਼ਕ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਤੇ ਹਵਾਈ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਅਤੇ 15 ਹੋਰ ਜ਼ਖ਼ਮੀ ਹੋ ਗਏ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਨੇ ਕਿਹਾ ਕਿ ਰਾਜਧਾਨੀ ਵਿੱਚ ਸਥਾਨਕ ਸਮੇਂ ਅਨੁਸਾਰ 12:30 ਵਜੇ ਦੇ ਕਰੀਬ ਜ਼ੋਰਦਾਰ ਧਮਾਕੇ ਸੁਣੇ ਗਏ। ਫਿਲਹਾਲ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ "ਦਮਿਸ਼ਕ ਦੇ ਆਲੇ-ਦੁਆਲੇ ਆਸਮਾਨ ਵਿੱਚ ਦੁਸ਼ਮਣ ਦੇ ਹਮਲਿਆਂ ਦਾ ਜਵਾਬ ਦੇ ਰਹੀ ਹੈ।" 

ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਵੱਲੋਂ ਮਦਦ ਦੇ ਨਾਮ 'ਤੇ ਤੁਰਕੀ ਨਾਲ ਮਜ਼ਾਕ! ਮੁਸ਼ਕਲ ਸਮੇਂ ਮਿਲੀ ਜਿਹੜੀ ਰਾਹਤ ਸਮਗੱਰੀ, ਉਹੀ ਭੇਜੀ ਵਾਪਸ

ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਮਲਿਆਂ ਵਿਚ ਇਕ ਫੌਜੀ ਸਮੇਤ 5 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਇਸ ਵਿਚ ਕਿਹਾ ਗਿਆ ਹੈ ਕਿ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਹਮਲੇ ਬਾਰੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ। ਇਜ਼ਰਾਈਲੀ ਹਵਾਈ ਹਮਲੇ ਅਕਸਰ ਦਮਿਸ਼ਕ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਇਹ ਪਹਿਲੇ ਹਮਲੇ ਹਨ। ਇਜ਼ਰਾਈਲ ਨੇ ਹਾਲ ਹੀ ਦੇ ਸਾਲਾਂ ਵਿੱਚ ਸੀਰੀਆ ਦੇ ਸਰਕਾਰੀ ਨਿਯੰਤਰਿਤ ਹਿੱਸਿਆਂ ਵਿੱਚ ਸੈਂਕੜੇ ਹਮਲੇ ਕੀਤੇ ਹਨ, ਪਰ ਕਦੇ ਵੀ ਇਹਨਾਂ ਹਮਲਿਆਂ ਜਾਂ ਕਾਰਵਾਈਆਂ ਬਾਰੇ ਗੱਲ ਨਹੀਂ ਕੀਤੀ। ਹਾਲਾਂਕਿ ਇਜ਼ਰਾਈਲ ਮੰਨਦਾ ਹੈ ਕਿ ਉਹ ਈਰਾਨ ਸਮਰਥਿਤ ਅੱਤਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਵਿੱਚ ਲੇਬਨਾਨ ਦੇ ਹਿਜ਼ਬੁੱਲਾ ਵਰਗੇ ਸੰਗਠਨ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News