ਚੀਨ ''ਚ ਸੜਕ ਹਾਦਸੇ ਕਾਰਨ ਪੰਜ ਦੀ ਮੌਤ, 4 ਜ਼ਖਮੀ
Sunday, Feb 10, 2019 - 02:20 PM (IST)

ਹੇਫੀ (ਏਜੰਸੀ)- ਚੀਨ ਦੇ ਪੂਰਬੀ ਸੂਬੇ ਅਨਹੁਈ ਦੇ ਐਕਸਪ੍ਰੈਸ ਵੇਅ 'ਤੇ ਐਤਵਾਰ ਸਵੇਰੇ 23 ਵਾਹਨਾਂ ਦੇ ਆਪਸ ਵਿਚ ਟਕਰਾਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅੰਕਿੰਗ ਸ਼ਹਿਰ ਦੇ ਟ੍ਰੈਫਿਕ ਪੁਲਸ ਮੁਤਾਬਕ ਅਨਹੁਈ ਸੂਬੇ ਦੇ ਦੱਖਣ-ਪੱਛਮੀ ਇਲਾਕੇ ਨੂੰ ਮੱਧ ਚੀਨ ਦੇ ਹੁਬੀ ਸੂਬੇ ਨੂੰ ਜੋੜਣ ਵਾਲੇ ਯੁਏਸ਼ੀ ਵੁਹਾਨ ਐਕਸਪ੍ਰੈਸਵੇਅ ਦੇ ਅੰਕਿੰਗ ਖੰਡ 'ਤੇ ਸਵੇਰੇ 5-12 ਵਜੇ ਇਹ ਹਾਦਸਾ ਹੋਇਆ। ਇੰਨੇ ਜ਼ਿਆਦਾ ਵਾਹਨਾਂ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਘਟਨਾ ਵਿਚ ਚਾਰ ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਜਦੋਂ ਕਿ ਇਕ ਹੋਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਜ਼ਖਮੀ ਚਾਰ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਕਸਪ੍ਰੈਸ ਵੇਅ 'ਤੇ ਟ੍ਰੈਫਿਕ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ਇਲਾਕੇ ਵਿਚ ਸ਼ਨੀਵਾਰ ਨੂੰ ਬਰਫਬਾਰੀ ਅਤੇ ਮੀਂਹ ਪਿਆ ਸੀ ਜਿਸ ਕਾਰਨ ਸੜਕ 'ਤੇ ਵਾਹਨਾਂ ਦੇ ਫਿਸਲਣ ਦਾ ਖਦਸ਼ਾ ਬਣਿਆ ਹੋਇਆ ਹੈ।