ਜੇਲ੍ਹ ''ਚ ਲੱਗੀ ਅੱਗ, 5 ਲੋਕਾਂ ਦੀ ਮੌਤ ਤੇ ਇਕ ਦਰਜਨ ਜ਼ਖਮੀ

Thursday, Oct 17, 2024 - 10:32 AM (IST)

ਲੀਮਾ (ਏਜੰਸੀ):  ਪੇਰੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਹੁਆਨਕਾਯੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਪੁਸ਼ਟੀ ਨੈਸ਼ਨਲ ਪੈਨਟੈਂਟਰੀ ਇੰਸਟੀਚਿਊਟ (ਆਈ.ਐਨ.ਪੀ.ਈ.) ਨੇ ਕੀਤੀ।

ਸੰਸਥਾ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਅੱਗ ਮੰਗਲਵਾਰ ਰਾਤ ਸਥਾਨਕ ਸਮੇਂ ਅਨੁਸਾਰ 9:30 ਵਜੇ ਹੁਆਨਕਾਯੋ ਪੈਨਿਟੈਂਟਰੀ ਵਿਖੇ ਪਵੇਲੀਅਨ ਦੋ ਦੀਆਂ ਜੁੱਤੀਆਂ ਦੀ ਵਰਕਸ਼ਾਪ ਵਿਚ ਲੱਗੀ।ਜਿਸਦੇ ਨਤੀਜੇ ਵਜੋਂ ਪੰਜ ਮੌਤਾਂ ਹੋਈਆਂ, ਜ਼ਾਹਰ ਤੌਰ 'ਤੇ "ਦਮ ਘੁੱਟਣ ਕਾਰਨ।" ਇਸ ਵਿਚ ਕਿਹਾ ਗਿਆ ਹੈ ਕਿ ਸਥਿਤੀ ਬਾਰੇ ਪਤਾ ਲੱਗਣ 'ਤੇ ਸੁਰੱਖਿਆ ਕਰਮਚਾਰੀਆਂ ਨੇ ਸਥਾਨਕ ਫਾਇਰਫਾਈਟਰਾਂ ਨੂੰ ਸੂਚਿਤ ਕੀਤਾ, ਜੋ ਘੱਟੋ-ਘੱਟ 30 ਮੈਂਬਰਾਂ ਦੇ ਨਾਲ ਐਂਬੂਲੈਂਸਾਂ ਅਤੇ ਸਹਾਇਤਾ ਵਾਹਨਾਂ ਨਾਲ ਪਹੁੰਚੇ।

ਪੜ੍ਹੋ ਇਹ ਅਹਿਮ ਖ਼ਬਰ-ਪਹਿਲੀ ਵਾਰ ਉੱਤਰੀ ਕੋਰੀਆ ਦੇ ਦੱਖਣੀ ਕੋਰੀਆ ਨੂੰ 'ਦੁਸ਼ਮਣ ਰਾਸ਼ਟਰ' ਵਜੋਂ ਕੀਤਾ ਪਰਿਭਾਸ਼ਿਤ 

ਬਿਆਨ ਅਨੁਸਾਰ,ਬਚਾਅ ਵਿੱਚ ਪੇਰੂ ਦੀ ਰਾਸ਼ਟਰੀ ਪੁਲਸ ਦੇ 100 ਅਧਿਕਾਰੀ, ਇੱਕ ਆਨ-ਡਿਊਟੀ ਪ੍ਰੌਸੀਕਿਊਟਰ, ਐਮਰਜੈਂਸੀ ਮੈਡੀਕਲ ਸੇਵਾ ਅਤੇ ਹੋਰ ਵਿਭਾਗਾਂ ਦੀਆਂ ਐਂਬੂਲੈਂਸਾਂ ਵੀ ਸ਼ਾਮਲ ਸਨ। INPE ਨੇ ਅੱਗੇ ਕਿਹਾ ਕਿ, ਸਥਾਪਿਤ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਪਵੇਲੀਅਨ ਦੋ ਤੋਂ ਕੈਦੀਆਂ ਨੂੰ ਇੱਕ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ ਸੀ ਅਤੇ ਕੇਸ ਦੀ ਜਾਂਚ ਲਈ ਸਬੰਧਤ ਅਧਿਕਾਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਨਿਜੀ ਪ੍ਰਸਾਰਕ ਐਕਸੀਟੋਸਾ ਦੀਆਂ ਰਿਪੋਰਟਾਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਜੁੱਤੀਆਂ ਦੀ ਵਰਕਸ਼ਾਪ ਵਿੱਚ ਇੱਕ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ, ਜੋ ਜਲਣਸ਼ੀਲ ਸਮੱਗਰੀ ਦੁਆਰਾ ਤੇਜ਼ੀ ਨਾਲ ਵਧ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News