ਗਾਜ਼ਾ ਸ਼ੈਲਟਰ ''ਤੇ ਇਜ਼ਰਾਈਲੀ ਹਮਲੇ ''ਚ 21 ਲੋਕਾਂ ਦੀ ਮੌਤ, ਹਸਪਤਾਲਾਂ ਨੂੰ ਵੀ ਖਤਰਾ

Thursday, Oct 10, 2024 - 03:52 PM (IST)

ਦੀਰ ਅਲ-ਬਲਾਹ : ਫਿਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ 'ਚ ਵੀਰਵਾਰ ਨੂੰ ਵਿਸਥਾਪਿਤ ਲੋਕਾਂ ਦੇ ਇੱਕ ਸਕੂਲ ਰਿਹਾਇਸ਼ ਉੱਤੇ ਇਜ਼ਰਾਈਲੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਅਲ-ਅਕਸਾ ਸ਼ਹੀਦੀ ਹਸਪਤਾਲ ਨੇ ਕੇਂਦਰੀ ਸ਼ਹਿਰ ਦੀਰ ਅਲ-ਬਲਾਹ 'ਚ ਹੋਏ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਐਸੋਸੀਏਟਿਡ ਪ੍ਰੈੱਸ ਦੇ ਇੱਕ ਪੱਤਰਕਾਰ ਨੇ ਲਾਸ਼ਾਂ ਦੀ ਗਿਣਤੀ ਕੀਤੀ। ਨਿਵਾਸੀਆਂ ਨੇ ਕਿਹਾ ਕਿ ਹਮਲੇ ਦਾ ਨਿਸ਼ਾਨਾ ਸ਼ਰਨ ਦੇ ਅੰਦਰ ਹਮਾਸ ਦੁਆਰਾ ਚਲਾਈ ਜਾਣ ਵਾਲੀ ਅਸਥਾਈ ਪੁਲਸ ਚੌਕੀ ਸੀ।

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ 'ਚ ਜੰਗ ਸ਼ੁਰੂ ਹੋਣ ਤੋਂ ਬਾਅਦ ਫਲਸਤੀਨੀਆਂ 'ਚ ਮਰਨ ਵਾਲਿਆਂ ਦੀ ਗਿਣਤੀ 42,000 ਨੂੰ ਪਾਰ ਕਰ ਗਈ ਹੈ ਅਤੇ 97,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਹਸਪਤਾਲਾਂ ਨੂੰ ਵੀ ਖਤਰਾ ਹੈ। ਗਾਜ਼ਾ ਸ਼ਹਿਰ ਦੇ ਅਲ-ਅਹਲੀ ਹਸਪਤਾਲ ਦੇ ਨਿਰਦੇਸ਼ਕ ਫਾਡੇਲ ਨਈਮ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਇਜ਼ਰਾਈਲ ਨੇ ਹਵਾਈ ਅਤੇ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਫਲਸਤੀਨੀ ਖੇਤਰ ਦੇ ਉੱਤਰੀ ਹਿੱਸੇ ਵਿਚ ਵੱਡੀ ਗਿਣਤੀ ਵਿਚ ਮੌਤਾਂ ਅਤੇ ਜ਼ਖਮੀਆਂ ਦਾ ਪਤਾ ਲਗਾਇਆ ਗਿਆ ਹੈ।


Baljit Singh

Content Editor

Related News