ਨਾਈਜੀਰੀਆ ''ਚ ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ, 5 ਜ਼ਖ਼ਮੀ

Tuesday, Oct 15, 2024 - 05:32 PM (IST)

ਨਾਈਜੀਰੀਆ ''ਚ ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ, 5 ਜ਼ਖ਼ਮੀ

ਅਬੂਜਾ (ਏਜੰਸੀ)- ਨਾਈਜੀਰੀਆ ਦੇ ਦੱਖਣ-ਪੱਛਮੀ ਰਾਜ ਓਯੋ ਵਿੱਚ ਕਈ ਵਾਹਨਾਂ ਦੀ ਟੱਕਰ ਮਗਰੋਂ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਓਯੋ ਵਿੱਚ ਫੈਡਰਲ ਰੋਡ ਸੇਫਟੀ ਕੋਰ ਦੇ ਬੁਲਾਰੇ ਮੇਓਵਾ ਓਡੇਵੋ ਨੇ ਮੁੱਖ ਸ਼ਹਿਰ ਇਬਾਦਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਦੇ ਅਮੁਲੋਕੋ ਖੇਤਰ ਵਿੱਚ ਦੋ ਹੈਵੀ-ਡਿਊਟੀ ਟਰੱਕਾਂ, ਦੋ ਟਰਾਈਸਾਈਕਲਾਂ ਅਤੇ ਇੱਕ ਮਿੰਨੀ ਬੱਸ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। 

ਇਹ ਵੀ ਪੜ੍ਹੋ: ਨਾਰਵੇ ਦੀ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਨੂੰ 93 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਓਡੇਵੋ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਦੂਜੇ ਵਾਹਨਾਂ ਨਾਲ ਜਾ ਟਕਰਾਇਆ। ਚਸ਼ਮਦੀਦਾਂ ਅਤੇ ਰਾਹਗੀਰਾਂ ਵੱਲੋਂ 5 ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ।

ਇਹ ਵੀ ਪੜ੍ਹੋ: SCO Summit 2024: ਇਸਲਾਮਾਬਾਦ ਪੁੱਜੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News