ਲੇਬਨਾਨ ’ਚ ਇਜ਼ਰਾਇਲੀ ਹਮਲੇ ਕਾਰਨ 5 ਲੋਕਾਂ ਦੀ ਮੌਤ
Thursday, Oct 03, 2024 - 11:39 AM (IST)

ਬੈਰੂਤ - ਲੇਬਨਾਨ ਦੀ ਰਾਜਧਾਨੀ ਬੈਰੂਤ ’ਚ ਇਜ਼ਰਾਇਲੀ ਹਮਲਿਆਂ ’ਚ ਘੱਟੋ ਘੱਟ 5 ਲੋਕਾਂ ਦੀ ਮੌਤ ਦੀ ਸੂਚਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਇਨ੍ਹਾਂ ਅਧਿਕਾਰੀਆਂ ਮੁਤਾਬਕ ਇਹ ਹਮਲਾ ਮੈਡੀਕਲ ਸੇਵਾ ਕੇਂਦਰ ਵਿਖੇ ਹੋਇਆ ਹੈ ਅਤੇ ਇਸ ਕੇਂਦਰ ਦਾ ਸਬੰਧ ਹਿਜ਼ਬੁੱਲਾ ਨਾਲ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਬੈਰੂਤ ’ਚ ਨਿਸ਼ਾਨਾ ਲਾ ਕੇ ਹਮਲੇ ਕੀਤੇ ਹਨ। ਇਸ ਦਰਮਿਆਨ ਇਜ਼ਰਾਇਲੀ ਹਵਾਈ ਹਮਲਿਆਂ ’ਚ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮ੍ਰਿਤ ਨਾਗਰਿਕ ਦੀ ਪਛਾਣ ਕਾਮੇਲ ਅਹਿਮ ਜਵਾਦ ਉਮਰ 56 ਸਾਲ ਵਜੋਂ ਹੋਈ ਹੈ ਜੋ ਅਮਰੀਕੇ ਦੇ ਮਿਸ਼ਿਗਨ ਦੇ ਰਹਿਣ ਵਾਲੇ ਹਨ, ਉਹ ਆਪਣੀ ਬਜ਼ੁਰਗ ਮਾਂ ਦੀ ਦੇਖਭਾਲ ਲਈ ਲੇਬਨਾਨ ’ਚ ਸਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਨੇ ਕਾਮੇਲ ਅਹਿਮਦ ਜਵਾਬ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਇਸ ’ਤੇ ਸੋਗ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ - SEBI ਨੇ ਐੱਫ ਐਂਡ ਓ ਵਪਾਰ ਨੂੰ ਸਖਤ ਕਰਨ ਲਈ ਕੀਤਾ ਨਵੇਂ ਉਪਾਵਾਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8