ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ
Thursday, Oct 03, 2024 - 12:49 PM (IST)
ਤਾਈਪੇ (ਏਜੰਸੀ)- ਦੱਖਣੀ ਤਾਈਵਾਨ ਦੇ ਇੱਕ ਹਸਪਤਾਲ ਵਿੱਚ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਟਾਪੂ ਉੱਤੇ ਤੂਫ਼ਾਨ ਦਾ ਕਹਿਰ ਜਾਰੀ ਹੈ। ਇਹ ਅੱਗ 'ਕਰੈਥਨ' ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿਆਂਗਤਾਂਗ ਸੂਬੇ 'ਚ ਲੱਗੀ। ਇਥੇ ਦੁਪਹਿਰ ਤੋਂ ਬਾਅਦ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਤੂਫਾਨ ਨੇ ਦਸਤਕ ਦਿੱਤੀ ਹੈ ਅਤੇ ਟਾਪੂ ਦੇ ਕਈ ਹਿੱਸਿਆਂ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ
ਹਸਪਤਾਲ ਵਿੱਚ ਹੋਈਆਂ ਇਨ੍ਹਾਂ ਮੌਤਾਂ ਦਾ ਕਾਰਨ ਧੂੰਏਂ ਕਾਰਨ ਸਾਹ ਘੁੱਟਣਾ ਦੱਸਿਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦਰਜਨਾਂ ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਸੁਰੱਖਿਅਤ ਬਾਹਰ ਕੱਢ ਕੇ ਨੇੜਲੀਆਂ ਪਨਾਹਗਾਹਾਂ ਵਿੱਚ ਲਿਜਾਇਆ ਗਿਆ ਹੈ। ਮਰੀਜ਼ਾਂ ਨੂੰ ਬਾਹਰ ਕੱਢਣ ਅਤੇ ਅੱਗ ਬੁਝਾਉਣ ਵਿੱਚ ਡਾਕਟਰੀ ਕਰਮਚਾਰੀਆਂ ਅਤੇ ਫਾਇਰਫਾਈਟਰਾਂ ਦੀ ਸਹਾਇਤਾ ਲਈ ਸਿਪਾਹੀਆਂ ਨੂੰ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8