ਐਡੀਲੇਡ ''ਚ ਬੇਕਾਬੂ ਕਾਰ ਕਾਰਨ ਵਾਪਰਿਆ ਸੀ ਹਾਦਸਾ, ਡਰਾਈਵਰ ''ਤੇ ਲੱਗੇ ਦੋਸ਼

12/03/2017 1:40:54 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਸ਼ਨੀਵਾਰ ਨੂੰ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਦਰਅਸਲ ਡਰਾਈਵਰ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ ਸੀ ਅਤੇ ਉਸ ਨੇ ਪੈਦਲ ਜਾ ਰਹੇ 4 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਕਾਰ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
ਪੁਲਸ ਨੇ ਉਸ 'ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਹਨ। ਇਸ ਹਾਦਸੇ ਤੋਂ ਬਾਅਦ 40 ਸਾਲਾ ਡਰਾਈਵਰ ਦਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਇਹ ਹਾਦਸਾ ਐਲੀਲੇਡ ਦੇ ਪਿਲਨੇਨੀ ਸਟਰੀਟ ਅਤੇ ਰੰਡਲ ਸਟਰੀਟ 'ਚ ਮਸ਼ਹੂਰ ਰੰਡਲ ਮਾਲ 'ਚ ਸ਼ਨੀਵਾਰ ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਤਕਰੀਬਨ 4.00 ਵਜੇ ਵਾਪਰਿਆ। ਹਾਦਸੇ ਵਿਚ 4 ਔਰਤਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਸਨ। ਡਰਾਈਵ ਅਤੇ ਜ਼ਖਮੀ ਹੋਈਆਂ ਔਰਤਾਂ ਦਾ ਰਾਇਲ ਐਡੀਲੇਡ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


Related News