ਮੈਕਸੀਕੋ ਤੋਂ ਵੱਡੀ ਖ਼ਬਰ, ਮਿਲੀਆਂ 5 ਖੁਰਦ-ਬੁਰਦ ਲਾਸ਼ਾਂ

Monday, Oct 14, 2024 - 01:19 PM (IST)

ਮੈਕਸੀਕੋ ਤੋਂ ਵੱਡੀ ਖ਼ਬਰ, ਮਿਲੀਆਂ 5 ਖੁਰਦ-ਬੁਰਦ ਲਾਸ਼ਾਂ

ਮੈਕਸੀਕੋ ਸਿਟੀ (ਯੂ.ਐਨ.ਆਈ.)- ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੈਕਸੀਕੋ ਦੇ ਪੱਛਮੀ ਰਾਜ ਜੈਲਿਸਕੋ ਵਿਚ ਸੜਕ ਕਿਨਾਰੇ ਬੈਗਾਂ ਵਿਚ ਪੰਜ ਖੁਰਦ-ਬੁਰਦ ਲਾਸ਼ਾਂ ਮਿਲੀਆਂ। ਜੈਲਿਸਕੋ ਸਟੇਟ ਪ੍ਰੌਸੀਕਿਊਟਰ ਦੇ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਕਾਲੇ ਪਲਾਸਟਿਕ ਦੇ ਥੈਲਿਆਂ ਵਿੱਚ ਲਪੇਟੀਆਂ ਹੋਈਆਂ ਸਨ। ਅਜੇ ਉਨ੍ਹਾਂ ਦੀ ਉਮਰ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਤੂਫਾਨ ਮਿਲਟਨ ਨੇ ਮਚਾਈ ਤਬਾਹੀ, ਮੈਡੀਕਲ ਉਤਪਾਦਾਂ ਦੀ ਘਾਟ ਨਾਲ ਜੂਝ ਰਹੇ ਅਮਰੀਕੀ ਹਸਪਤਾਲ

ਬਿਆਨ ਅਨੁਸਾਰ ਲਾਸ਼ਾਂ ਦੀ ਜਲਿਸਕੋ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸਜ਼ ਅਤੇ ਫੋਰੈਂਸਿਕ ਮੈਡੀਕਲ ਸੇਵਾ ਵਿੱਚ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਫਰਵਰੀ 'ਚ ਵੀ ਇਸੇ ਤਰ੍ਹਾਂ ਦੀ ਘਟਨਾ ਉਸੇ ਇਲਾਕੇ 'ਚ ਵਾਪਰੀ ਸੀ, ਜਿੱਥੇ ਜੈਲਿਸਕੋ ਨਿਊ ਜਨਰੇਸ਼ਨ ਕਾਰਟੈਲ ਕੰਮ ਕਰਦਾ ਹੈ। ਕਾਰਟੈਲ ਨੂੰ ਮੈਕਸੀਕੋ ਦਾ ਸਭ ਤੋਂ ਵੱਡਾ ਅਪਰਾਧਿਕ ਸੰਗਠਨ ਮੰਨਿਆ ਜਾਂਦਾ ਹੈ, ਜੋ ਦੇਸ਼ ਭਰ ਦੇ 20 ਤੋਂ ਵੱਧ ਰਾਜਾਂ ਵਿੱਚ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News