ਚੈੱਕ ਗਣਰਾਜ ''ਚ ਸਰਕਾਰ ਗਠਨ ਨੂੰ ਲੈ ਕੇ ਪਾਰਟੀਆਂ ''ਚ ਬਣੀ ਸਹਿਮਤੀ
Monday, Nov 08, 2021 - 09:04 PM (IST)
ਪ੍ਰਾਗ - ਚੈੱਕ ਗਣਰਾਜ ਵਿੱਚ ਪਿਛਲੇ ਮਹੀਨੇ ਹੋਈਆਂ ਸੰਸਦੀ ਚੋਣਾਂ ਵਿੱਚ ਵੋਟਾਂ ਦਾ ਇੱਕ ਵੱਡਾ ਹਿੱਸਾ ਹਾਸਲ ਕਰਨ ਵਾਲੇ ਗੱਠਜੋੜ ਵਿੱਚ ਸ਼ਾਮਲ ਦੋ ਦਲਾਂ ਨੇ ਸੋਮਵਾਰ ਨੂੰ ਸੱਤਾ ਸਾਂਝੀ ਕਰਨ ਦੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਸਿਵਿਕ ਡੈਮੋਕ੍ਰੇਟਿਕ ਪਾਰਟੀ, ਈਸਾਈ ਡੈਮੋਕ੍ਰੇਟਸ ਅਤੇ ਟਾਪ 09 ਪਾਰਟੀ ਨਾਲ ਮਿਲ ਕੇ ਬਣੇ ਤਿੰਨ ਪਾਰਟੀ ਲਿਬਰਲ-ਕੰਜ਼ਰਵੇਟਿਵ ਗੱਠਜੋੜ ਨੇ ਚੋਣਾਂ ਵਿੱਚ 27.8 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਪਾਈਰੇਟ ਪਾਰਟੀ ਅਤੇ ਸਟੈਨ ਨਾਲ ਬਣੇ ਗੱਠਜੋੜ 15.6 ਫ਼ੀਸਦੀ ਵੋਟਾਂ ਨਾਲ ਤੀਸਰੇ ਸਥਾਨ 'ਤੇ ਆਇਆ। ਨਵਾਂ ਗੱਠਜੋੜ ਸੰਸਦ ਦੇ 200 ਸੀਟਾਂ ਵਾਲੇ ਹੇਠਲੇ ਸਦਨ ਵਿੱਚ 108-ਸੀਟਾਂ ਦਾ ਬਹੁਮਤ ਹਾਸਲ ਕਰੇਗਾ। ਪ੍ਰਧਾਨ ਮੰਤਰੀ ਅਹੁਦੇ ਲਈ ਗੱਠਜੋੜ ਦੇ ਉਮੀਦਵਾਰ ਪੇਤਰਾ ਫਿਆਲਾ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਸਾਡੇ ਲਈ ਅੱਗੇ ਸਮਾਂ ਕੋਈ ਆਸਾਨ ਨਹੀਂ ਹੈ। ਪਾਰਟੀਆਂ ਨੇ 18 ਮੈਂਬਰੀ ਸਰਕਾਰ ਬਣਾਉਣ 'ਤੇ ਸਹਿਮਤੀ ਜਤਾਈ। ਰਾਸ਼ਟਰਪਤੀ ਮਿਲੋਸ ਜਮੈਨ ਨੇ ਸੰਕੇਤ ਦਿੱਤਾ ਹੈ ਕਿ ਉਹ ਫਿਆਲਾ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਦਿਵਾਉਣ ਨੂੰ ਤਿਆਰ ਹਨ ਪਰ ਇਹ ਸਪੱਸ਼ਟ ਨਹੀਂ ਕਿ ਅਜਿਹਾ ਕਦੋਂ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।