ਹੈਰਾਨੀਜਨਕ! ਮਛੇਰੇ ਨੂੰ ਮਿਲੀ ਇਨਸਾਨਾਂ ਵਰਗੇ ਦੰਦਾਂ ਵਾਲੀ ''ਮੱਛੀ'', ਤਸਵੀਰਾਂ ਵਾਇਰਲ

Thursday, Aug 05, 2021 - 02:10 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਮਛੇਰੇ ਨੂੰ ਅਜੀਬੋ-ਗਰੀਬ ਮੱਛੀ ਮਿਲੀ ਹੈ। ਇਸ ਮੱਛੀ ਨੂੰ ਦੇਖ ਕੇ ਜਿੱਥੇ ਲੋਕ ਹੈਰਾਨ ਹਨ ਉੱਥੇ ਡਰੇ ਹੋਏ ਵੀ ਹਨ। ਅਸਲ ਵਿਚ ਇਸ ਮੱਛੀ ਦੇ ਦੰਦ ਇਨਸਾਨਾਂ ਵਰਗੇ ਹਨ। ਇਸ ਅਜੀਬ ਜਿਹੀ ਦਿਸਣ ਵਾਲੀ ਮੱਛੀ ਦੀਆਂ ਤਸਵੀਰਾਂ Jennette's Pier ਨੇ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਹਨ। ਪੋਸਟ ਮੁਤਾਬਕ ਨੇਥਨ ਮਾਰਟਿਨ ਨਾਮ ਦੇ ਮਛੇਰੇ ਨੇ ਇਹ ਮੱਛੀ ਫੜੀ ਹੈ ਜਿਸ ਦਾ ਨਾਮ ਸ਼ੀਪਹੈੱਡ ਹੈ।

PunjabKesari

ਸ਼ੀਪਹੈੱਡ ਫਿਸ਼ ਆਮਤੌਰ 'ਤੇ ਚੱਟਾਨਾਂ, ਮੂੰਗਾਂ ਅਤੇ ਪੁਲਾਂ ਨੇੜੇ ਪਾਈ ਜਾਂਦੀ ਹੈ। ਇਹਨਾਂ 'ਤੇ ਕਾਲੀਆਂ ਅਤੇ ਸਫੇਦ ਲਾਈਨਾਂ ਬਣੀਆਂ ਹੁੰਦੀਆਂ ਹਨ। ਇਕ ਤਸਵੀਰ ਵਿਚ ਸ਼ੀਪਹੈੱਡ ਮੱਛੀ ਦੇ ਉੱਪਰ ਅਤੇ ਹੇਠਾਂ ਦੇ ਦੰਦ ਸਾਫ ਨਜ਼ਰ ਆ ਰਹੇ ਹਨ ਜੋ ਇਨਸਾਨਾਂ ਜਿਹੇ ਦਿਸ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਅਮਰੀਕਾ ਨੂੰ ਗਿੱਦੜ ਭਬਕੀ, ਬਾਈਡੇਨ ਜੇਕਰ ਇਮਰਾਨ ਨਾਲ ਗੱਲ ਨਹੀਂ ਕਰਦੇ ਤਾਂ ਹੋਰ ਵੀ ਹਨ ਰਸਤੇ

ਅਮਰੀਕੀ ਵਿਗਿਆਨਕ ਮੁਤਾਬਕ ਇਸ ਸ਼ੀਪਹੈੱਡ ਮੱਛੀ ਦੇ ਦੰਦ ਇਨਸਾਨਾਂ ਦੀ ਤ੍ਹਰਾਂ ਇਸ ਲਈ ਹੁੰਦੇ ਹਨ ਕਿਉਂਕਿ ਇਹ ਮਾਸਾਹਾਰੀ ਅਤੇ ਸ਼ਾਕਾਹਾਰੀ ਦੋਵੇਂ ਹੁੰਦੀਆਂ ਹਨ। ਆਮਤੌਰ 'ਤੇ ਇਹਨਾਂ ਦਾ ਵਜ਼ਨ 5 ਤੋਂ 15 ਪੌਂਡ ਦੇ ਵਿਚਕਾਰ ਹੁੰਦਾ ਹੈ। ਇਹ ਉੱਤਰੀ ਕੈਰੋਲੀਨਾ ਦੇ ਤੱਟੀ ਪਾਣੀ ਵਿਚ ਪੂਰਾ ਸਾਲ ਪਾਈ ਜਾਂਦੀ ਹੈ। ਸ਼ੀਪਹੈੱਡ ਮੱਛੀ ਦੇ ਅੱਗੇ ਦੇ ਦੰਦ ਸ਼ਿਕਾਰ ਦਾ ਸ਼ੈਲ ਤੋੜਨ ਦੇ ਕੰਮ ਆਉਂਦੇ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਸ ਅਜੀਬ ਮੱਛੀ ਨੂੰ ਦੇਖ ਕੇ ਹੈਰਾਨ ਹਨ। ਕਿਸੇ ਨੇ ਇਸ ਨੂੰ ਡਰਾਉਣੀ ਦੱਸਿਆ ਹੈ ਤਾਂ ਕਿਸੇ ਨੇ ਮੱਛੀ ਦੇ ਦੰਦਾਂ ਨੂੰ ਚੰਗਾ ਕਿਹਾ ਹੈ। ਇਸ ਤੋ ਪਹਿਲਾਂ ਮੈਲਬੌਰਨ ਵਿਚ ਇਕ ਮਛੇਰੇ ਨੂੰ ਅਜਿਹੀ ਮੱਛੀ ਦਿਸੀ ਸੀ। ਪਾਲ ਲੋਰ ਨੇ ਦੱਸਿਆ ਸੀ ਕਿ ਦਿਸਣ ਵਿਚ ਇਸ ਮੱਛੀ ਦੇ ਦੰਦ ਭਾਵੇਂ ਹੀ ਇਨਸਾਨਾਂ ਵਰਗੇ ਹਨ ਪਰ ਅੰਦਰ ਵੱਲ ਇਹ ਸ਼ਾਰਕ ਦੇ ਦੰਦਾਂ ਵਾਂਗ ਹਨ। 


Vandana

Content Editor

Related News