ਅਮਰੀਕੀ ਸੂਬੇ ''ਚ ਬਣੀ ਗੱਤਕਾ ਖੇਡ ਨੂੰ ਦੇਸੀ ਖੇਡ ਵਜੋਂ ਮਾਨਤਾ ਦੇਣ ਵਾਲੀ ਪਹਿਲੀ ਸਟੇਟ ਜਨਰਲ ਅਸੈਂਬਲੀ

Tuesday, Aug 13, 2024 - 11:45 AM (IST)

ਅਮਰੀਕੀ ਸੂਬੇ ''ਚ ਬਣੀ ਗੱਤਕਾ ਖੇਡ ਨੂੰ ਦੇਸੀ ਖੇਡ ਵਜੋਂ ਮਾਨਤਾ ਦੇਣ ਵਾਲੀ ਪਹਿਲੀ ਸਟੇਟ ਜਨਰਲ ਅਸੈਂਬਲੀ

ਨਿਊਯਾਰਕ (ਰਾਜ ਗੋਗਨਾ)—  ਅਮਰੀਕਾ ਵੱਸਦੀ ਉੱਘੀ ਸਿੱਖ ਸ਼ਖਸੀਅਤ ਡਾ: ਦੀਪ ਸਿੰਘ ਨੂੰ ਕਮਿਊਨਿਟੀ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਗੱਤਕਾ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਵਲੋਂ ਮਾਣ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ (2023 ਵਿੱਚ) ਹੀ ਡਾ: ਦੀਪ ਸਿੰਘ ਰਾਹੀਂ ਕਮਿਊਨਟੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਉਨ੍ਹਾਂ ਨੂੰ ਵ੍ਹਾਈਟ ਹਾਉਸ ਵਲੋਂ ਵੱਕਾਰੀ ਐਵਾਰਡ "ਪੈ੍ਰਸ਼ੀਡੈਨਸ਼ੀਅਲ ਲਾਈਫਟਾਈਮ ਅਚੀਵਮੈਂਟ ਐਵਾਰਡ'' ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।

PunjabKesari

ਇਸ ਮੌਕੇ ਸਵਰਨਜੀਤ ਸਿੰਘ ਖਾਲਸਾ, ਮੈਂਬਰ ਸਿਟੀ ਕੌਂਸਲ-ਨੋਰਵਿੱਚ, ਕਨੈਟੀਕਟ ਅਤੇ ਸੈਨੇਟਰ ਕੈਧੀ ਆਸਟਨ, ਰਿਪਰਜੇਨਟੇਟਿਵ ਡੈਰਲ ਵਿਲਸਨ ਅਤੇ ਕੈਵਿਨ ਰਯਾਨ ਵਲੋਂ ਡਾ: ਦੀਪ ਸਿੰਘ ਨੂੰ ਫੋਨ ਰਾਹੀਂ ਉਚੇਚੀ ਵਧਾਈ ਵੀ ਦਿੱਤੀ ਗਈ। ਡਾ: ਸਿੰਘ ਨੂੰ ਪ੍ਰਦਾਨ ਕੀਤੇ ਸਨਮਾਨ-ਪੱਤਰ (ਸਾਈਟੇਸ਼ਨ) ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਦੇ ਪ੍ਰਧਾਨ ਪ੍ਰੋਫੈਸਰ ਟੈਮਪੋਰ ਮਾਰਟਿਨ ਲੂਨੀ, ਸਪੀਕਰ ਆਫ ਹਾਉਸ-ਮੈਟ ਰਿਟੱਰ ਅਤੇ ਸੈਕਰੇਟਰੀ ਆਫ ਦੀ ਸਟੇਟ ਸਟੈਫਨੀ ਥਾਮਸ ਵੱਲੋਂ ਸਾਈਨ ਕਰਕੇ ਮਾਨਤਾ ਦਿੱਤੀ ਗਈ ਹੈ। ਇਸ ਮੌਕੇ ਸਿੱਖ ਆਰਟ ਗੈਲਰੀ, ਕਨੈਕਟੀਕਟ ਦੇ ਡਾਇਰੈਕਟਰ ਸ. ਕੁਲਜੀਤ ਸਿੰਘ ਨੇ ਚਾਨਣਾ ਪਾਇਆ ਕਿ ਡਾ: ਦੀਪ ਸਿੰਘ ਲੰਮੇ ਸਮੇਂ ਤੋਂ ਗੱਤਕਾ ਖੇਡ ਅਤੇ ਹੋਰ ਦੇਸੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸੀਲ ਹਨ। ਉਨ੍ਹਾਂ ਦੱਸਿਆ ਕਿ ਡਾ: ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਗੱਤਕਾ ਟੀਮ ਕਨੈਕਟੀਕਟ ਸੂਬੇ ਵਿੱਚ ਸਮੇਂ-ਸਮੇਂ 'ਤੇ ਹੋਣ ਵਾਲੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰੋਗਰਾਮਾਂ ਵਿੱਚ ਉਚੇਚੇ ਤੌਰ 'ਤੇ ਸ਼ਾਮਿਲ ਹੋ ਕੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਅਤੇ ਆਤਮ ਰਖਿੱਆ ਲਈ ਸੁਨੇਹਾ ਦਿੰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਯੋਗ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਗੁਜਰਾਤ ਦੇ ਮੰਤਰੀਆਂ ਨੇ ਅਮਰੀਕਾ 'ਚ ਗੁਜਰਾਤੀ ਸੰਮੇਲਨ' 'ਚ ਕੀਤੀ ਸ਼ਿਰਕਤ 

PunjabKesari

ਡਾ: ਦੀਪ ਸਿੰਘ ਜਿਨ੍ਹਾਂ ਦਾ ਪਿਛੋਕੜ ਚੰਡੀਗੜ੍ਹ ਸ਼ਹਿਰ ਦੇ ਨਾਲ ਹੈ, ਨੇ ਆਪਣੀ ਉਚੇਰੀ ਸਿੱਖਿਆ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ। ਡਾ: ਸਿੰਘ ਅੱਜਕਲ੍ਹ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਉਯਾਰਕ ਸ਼ਹਿਰ ਵਿੱਚ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਦੇ ਸਮੂਹ ਮੈਂਬਰਾਂ, ਸਵਰਨਜੀਤ ਸਿੰਘ ਖਾਲਸਾ ਨੋਰਵਿੱਚ ਅਤੇ ਸਿੰਖ ਆਰਟ ਗੈਲਰੀ ਦੀ ਸਮੁੱਚੀ ਟੀਮ ਦਾ ਉਚੇਚਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਕਦਾ ਮਾਣਮੱਤੀ ਗੱਤਕਾ ਖੇਡ ਬਾਰੇ ਅਸੈਂਬਲੀ ਵਿੱਚ ਗੱਲ ਸ਼ੁਰੂ ਹੋਈ।
ਡਾ: ਦੀਪ ਸਿੰਘ ਜਿੱਥੇ ਯੁਨਾਈਟਿਡ ਨੇਸ਼ਨਜ ਅਧੀਨ ਟੀ.ਐਸ.ਜੀ. ਪ੍ਰੋਗਰਾਮ ਨਾਲ ਵੀ ਜੁੜੇ ਹੋਏ ਹਨ, ਉਥੇ ਹੀ ਉਹ ਸਿੱਖ ਕਮਿਊਨਿਟੀ ਵੱਲੋਂ ਆਯੋੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਂਦੇ ਹਨ। ਡਾ:. ਸਿੰਘ ਜਿੱਥੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਸਿੱਖਿਅਤ ਕਰਦੇ ਹਨ ਉਥੇ ਹੀ ਉਹ ਬੱਚਿਆ ਨੂੰ ਸਿੱਖੀ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਤਤਪਰ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News