ਸਰੀ, ਵੈਨਕੁਵਰ 'ਚ ਹੋਈ ਸਰਦੀ ਦੀ ਪਹਿਲੀ ਬਰਫਬਾਰੀ (ਦੇਖੋ ਤਸਵੀਰਾਂ)
Saturday, Jan 11, 2020 - 10:01 PM (IST)

ਸਰੀ ਵੈਨਕੁਵਰ/ਫ਼ਿਰੋਜ਼ਪੁਰ (ਕੁਮਾਰ)-ਕੈਨੇਡਾ ਦੇ ਸਰੀ ਵੈਨਕੂਵਰ 'ਚ ਅੱਜ ਸਵੇਰੇ ਸਰਦੀ ਦੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਸਵੇਰੇ 4 ਵਜੇ ਇਹ ਬਰਫਬਾਰੀ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਸਾਰੀਆਂ ਸੜਕਾਂ, ਘਰਾਂ ’ਤੇ ਬਰਫ ਵਿਛ ਗਈ।
ਲੋਕਾਂ ਦੀਆਂ ਕਾਰਾਂ, ਟਰੱਕਾਂ ਤੇ ਹੋਰ ਵਾਹਨਾਂ ’ਤੇ ਬਰਫ ਨਾਲ ਢੱਕੇ ਗਏ ਤੇ ਹਰ ਪਾਸੇ ਬਰਫ ਹੀ ਬਰਫ ਦਿਖਾਈ ਦੇਣ ਲੱਗੀ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਕੈਨੇਡਾ ਦੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਵੈਨਕੂਵਰ ਸਰੀ 'ਚ 5 ਤੋਂ 25 ਸੈਂਟੀਮੀਟਰ ਤੱਕ ਬਰਫ ਅਤੇ ਬਾਰਿਸ਼ ਪੈ ਸਕਦੀ ਹੈ ਤੇ ਆਉਣ ਵਾਲੇ ਹਫਤੇ ਵਿਚ ਮੌਸਮ ਅਜਿਹਾ ਹੀ ਬਣਿਆ ਰਹਿ ਸਕਦਾ ਹੈ।