ਥਰੋਨ ਸਪੀਚ ਨਾਲ ਅੱਜ ਸ਼ੁਰੂ ਹੋਵੇਗਾ ਕੈਨੇਡਾ ਦੀ 43ਵੀਂ ਸੰਸਦ ਦਾ ਪਹਿਲਾ ਸੈਸ਼ਨ
Thursday, Dec 05, 2019 - 02:28 PM (IST)

ਓਟਾਵਾ- ਕੈਨੇਡਾ ਦੀ 43ਵੀਂ ਸੰਸਦ ਦਾ ਨਵਾਂ ਸਫਰ ਅੱਜ ਸ਼ੁਰੂ ਹੋਣ ਜਾ ਰਿਹਾ ਹੈ, ਜਿਥੇ ਘੱਟ ਗਿਣਤੀ ਸਰਕਾਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿਚ ਕੈਨੇਡਾ ਦੀ ਗਵਰਨਰ ਜੂਲੀ ਪੇਇਟ ਸਪੀਚ ਫਰਾਮ ਦ ਥਰੋਨ ਨਾਲ ਸੰਸਦ ਨੂੰ ਸੰਬੋਧਿਤ ਕਰੇਗੀ। ਹਾਊਸ ਆਫ ਕਾਮਨਸ ਤੇ ਸੈਨੇਟ ਦਾ ਇਹ ਸਾਂਝਾ ਸੈਸ਼ਨ 13 ਦਸੰਬਰ ਤੱਕ ਚੱਲੇਗਾ।
ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਹੋਈ ਸੰਸਦੀ ਚੋਣ ਤੋਂ ਬਾਅਦ ਇਹ ਪਹਿਲਾ ਸੈਸ਼ਨ ਹੈ। ਇਸ ਮੌਕੇ ਜਿਥੇ ਲਿਬਰਲ ਪਾਰਟੀ ਵਲੋਂ ਆਪਣੇ ਚੋਨ ਮੈਨੀਫੈਸਟੋ ਦੇ ਮੁਤਾਬਕ ਆਪਣੀ ਸਰਕਾਰ ਦਾ ਏਜੰਡਾ ਤੈਅ ਕੀਤਾ ਜਾ ਰਿਹਾ ਹੈ, ਉਥੇ ਹੀ ਵਿਰੋਧੀ ਪਾਰਟੀਆਂ ਉਸ ਵਿਚ ਨੁਕਸ ਕੱਢਣ ਦੇ ਬਹਾਨੇ ਲੱਭਣਗੀਆਂ। ਕੰਜ਼ਰਵੇਟਿਵ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ, ਬਲਾਕ ਕਿਊਬਿਕ ਤੇ ਗਰੀਨ ਪਾਰਟੀ ਵਿਚੋਂ ਅਜੇ ਕੋਈ ਵੀ ਵਿਰੋਧੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਡੇਗ ਕੇ ਅਚਾਨਕ ਚੋਣਾਂ ਵਿਚ ਕੁੱਦਣ ਦੀ ਹਾਲਤ ਵਿਚ ਨਹੀਂ ਹੈ।