ਨੇਪਾਲ ''ਚ ਟੀਕਾਕਰਨ ਮੁਹਿੰਮ ਦਾ ਪਹਿਲਾ ਪੜਾਅ ਖਤਮ, ਭਾਰਤ ਨੇ ਦਿੱਤਾ ਸੀ 10 ਲੱਖ ਡੋਜ਼ ਦਾ ਤੋਹਫਾ
Monday, Feb 08, 2021 - 10:43 PM (IST)
ਕਾਠਮੰਡੂ - ਟੀਕਾਕਰਨ ਆਉਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਖੌਫ ਭਾਰਤ ਸਣੇ ਦੁਨੀਆ ਵਿਚ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਵਿਚਾਲੇ ਭਾਰਤ ਨੇ ਨੇਪਾਲ ਨੂੰ ਵੈਕਸੀਨ ਦੀਆਂ 10 ਲੱਖ ਡੋਜ਼ ਉਪਲੱਬਧ ਕਰਾਈਆਂ ਸਨ। ਜਿਸ ਤੋਂ ਬਾਅਦ ਨੇਪਾਲ ਨੇ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ। ਭਾਰਤ ਵਿਚ ਬਣੀ ਵੈਕਸੀਨ ਮਿਲਣ ਤੋਂ ਬਾਅਦ ਨੇਪਾਲ ਨੇ ਟੀਕਾਕਰਨ ਦੇ ਪਹਿਲੇ ਪੜਾਅ ਨੂੰ ਪੂਰਾ ਕਰ ਲਿਆ ਹੈ ਜਿਸ ਦੇ ਤਹਿਤ 184,185 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦਾ ਪਹਿਲਾਂ ਪੜਾਅ ਦੇਸ਼ ਦੇ 77 ਜ਼ਿਲਿਆਂ ਵਿਚ 201 ਬੂਥਾਂ 'ਤੇ ਕੀਤਾ ਗਿਆ ਸੀ। ਇਸ ਵਿਚ ਸਿਹਤ ਕਰਮੀਆਂ ਸਣੇ ਫਰੰਟਲਾਈਨ ਕਰਮੀਆਂ ਨੂੰ ਪਹਿਲੀ ਦਿੱਤੀ ਗਈ। ਇਸ ਰਿਪੋਰਟ ਵਿਚ ਸਿਹਤ ਅਤੇ ਜਨਸੰਖਿਆ ਮੰਤਰਾਲਾ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਸ਼ਨੀਵਾਰ ਸਥਾਨਕ ਸਮੇਂ ਮੁਤਾਬਕ 6 ਵਜੇ ਤੱਕ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ, ਉਨ੍ਹਾਂ ਵਿਚ ਸੂਬੇ 1 ਦੇ 24,224 ਲੋਕ, ਸੂਬੇ 2 ਦੇ 25,637, ਬਾਗਮਤੀ ਸੂਬੇ ਦੇ 63,308, ਗਣਡਕੀ ਸੂਬੇ ਦੇ 18,472, ਲੁੰਬਿਨੀ ਸੂਬੇ ਦੇ 28,941, ਕਰਨਲੀ ਸੂਬੇ ਦੇ 9,420 ਅਤੇ ਸੁਦੁਰਪਛਚੀਮਾਚਲ ਸੂਬੇ ਦੇ 14,855 ਲੋਕ ਸ਼ਾਮਲ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।