ਈਰਾਨ ਤੋਂ ਪਹਿਲਾ ਯਾਤਰੀ ਜਹਾਜ਼ ਪਹੁੰਚਿਆ ਅਫਗਾਨਿਸਤਾਨ

Wednesday, Sep 15, 2021 - 04:42 PM (IST)

ਈਰਾਨ ਤੋਂ ਪਹਿਲਾ ਯਾਤਰੀ ਜਹਾਜ਼ ਪਹੁੰਚਿਆ ਅਫਗਾਨਿਸਤਾਨ

ਕਾਬੁਲ (ਵਾਰਤਾ): ਅੱਤਵਾਦੀ ਸੰਗਠਨ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ੇ ਦੇ ਬਾਅਦ ਈਰਾਨ ਤੋਂ ਪਹਿਲੀ ਯਾਤਰੀ ਉਡਾਣ ਬੁੱਧਵਾਰ ਨੂੰ ਰਾਜਧਾਨੀ ਕਾਬੁਲ ਹਵਾਈ ਅੱਡੇ 'ਤੇ ਪਹੁੰਚੀ। ਹਵਾਈ ਅੱਡਾ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਚ 14 ਯਾਤਰੀ ਸਵਾਰ ਸਨ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ ਅਫਗਾਨ ਨਾਗਰਿਕਾਂ ਲਈ ਮੁੜ ਖੋਲ੍ਹੀ ਤੋਰਖਮ ਸਰਹੱਦ

ਅਮਰੀਕਾ ਦੀ ਅਫਗਾਨਿਸਤਾਨ ਤੋਂ ਵਾਪਸੀ ਦੇ ਬਾਅਦ 9 ਸਤੰਬਰ ਨੂੰ ਕਾਬੁਲ ਤੋਂ ਪਹਿਲੀ ਵਾਰ ਨਾਗਰਿਕ ਉਡਾਣ ਜ਼ਰੀਏ 100 ਤੋਂ ਵੱਧ ਯਾਤਰੀ ਕਤਰ ਪਹੁੰਚੇ ਸਨ। ਕਤਰ ਨੇ ਦੱਸਿਆ ਕਿ ਉਸ ਨੇ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਦੌਰਾਨ ਨੁਕਸਾਨੇ ਹੋਏ ਕਾਬੁਲ ਹਵਾਈ ਅੱਡੇ 'ਤੇ ਉਪਕਰਨਾਂ ਨੂੰ ਬਹਾਲ ਕਰਨ ਵਿਚ ਮਦਦ ਕਰਨ ਲਈ ਤੁਰਕੀ ਨਾਲ ਕੰਮ ਕੀਤਾ ਸੀ। ਤਾਲਿਬਾਨ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਅਫਗਾਨਿਸਤਾਨ ਵਿਚ ਘਰੇਲੂ ਉਡਾਣਾਂ ਮੁੜ ਤੋਂ ਸ਼ੁਰੂ ਹੋ ਗਈਆਂ ਹਨ ਪਰ ਕਾਬੁਲ ਹਵਾਈ ਅੱਡੇ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਵਿਚ ਹਾਲੇ ਥੋੜ੍ਹਾ ਸਮਾਂ ਲੱਗੇਗਾ। 20 ਸਾਲਾਂ ਤੱਕ ਅਫਗਾਨਿਸਤਾਨ ਵਿਚ ਮੌਜੂਦਗੀ ਦੇ ਬਾਅਦ ਅਮਰੀਕੀ ਸੈਨਿਕ 31 ਅਗਸਤ ਤੱਕ ਉੱਥੋਂ ਪੂਰੀ ਤਰ੍ਹਾਂ ਵਾਪਸੀ ਕਰ ਗਏ ਸਨ। ਪਿਛਲੇ ਹਫ਼ਤੇ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਅੰਤਰਿਮ ਸਰਕਾਰ ਦੇ ਗਠਨ ਦੀ ਘੋਸ਼ਣਾ ਕੀਤੀ ਸੀ।


author

Vandana

Content Editor

Related News