ਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜ਼ਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ
Wednesday, Oct 18, 2023 - 03:16 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ ਨੇ ਗਾਜ਼ਾ ਦੇ ਲੋਕਾਂ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਸਭ ਤੋਂ ਪਹਿਲਾਂ ਬਾਂਹ ਫੜਨ ਦੀ ਹਾਮੀ ਭਰੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਯੂ.ਕੇ ਸਰਕਾਰ ਗਾਜ਼ਾ ਦੇ ਲੋਕਾਂ ਦੇ ਮੁੜ ਵਸੇਬੇ ਲਈ ਕੋਈ ਸਕੀਮ ਤਿਆਰ ਕਰਦੀ ਹੈ ਤਾਂ ਸਕਾਟਲੈਂਡ ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਅਤੇ ਅੱਗੇ ਹੋ ਕੇ ਸ਼ਰਨਾਰਥੀਆਂ ਦਾ ਸਾਥੀ ਬਣੇਗਾ।
ਫਸਟ ਮਨਿਸਟਰ ਨੇ ਦਾਅਵਾ ਕੀਤਾ ਕਿ ਜੇਕਰ ਜੰਗ ਖੇਤਰ ਵਿੱਚ ਆਮ ਲੋਕਾਂ ਨੂੰ ਇਲਾਜ ਲਈ ਸਕਾਟਲੈਂਡ ਲਿਆਂਦਾ ਜਾਂਦਾ ਹੈ ਤਾਂ ਸਕਾਟਲੈਂਡ ਦੇ ਹਸਪਤਾਲਾਂ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹੇ ਹਨ। ਫਸਟ ਮਨਿਸਟਰ ਨੇ ਗਾਜ਼ਾ ਦੇ ਹਸਪਤਾਲ ਦੇ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਆਪਣੇ ਰਿਸ਼ਤੇਦਾਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਹ ਅਕਸਰ ਹੀ ਉਥੋਂ ਦੇ ਹਾਲਾਤ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ ਕਿ ਕਿਵੇਂ ਹਸਪਤਾਲਾਂ ਵਿੱਚ ਦਵਾਈਆਂ ਦੀ ਕਿੱਲਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ਕਿਸਦਾ ਇਲਾਜ ਕਰਨਾ ਹੈ ਅਤੇ ਕਿਸਨੂੰ ਮਰਨ ਲਈ ਛੱਡ ਦੇਣਾ ਹੈ ਇਹ ਹਾਲਾਤ ਜਾਰੀ ਰੱਖਣੇ ਬਰਦਾਸ਼ਤਯੋਗ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਇਜ਼ਰਾਈਲ ਨੂੰ ਹੋਰ ਫ਼ੌਜੀ ਸਹਾਇਤਾ ਭੇਜਣ ਦੀ ਤਿਆਰੀ 'ਚ; 2 ਹਜ਼ਾਰ ਸੈਨਿਕ ਅਲਰਟ 'ਤੇ
ਉਹਨਾਂ ਯੂ.ਕੇ ਸਰਕਾਰ ਨੂੰ ਜਲਦੀ ਕੋਈ ਨਿੱਗਰ ਫ਼ੈਸਲਾ ਲੈਣ ਦੀ ਬੇਨਤੀ ਕਰਦਿਆਂ ਸਕਾਟਲੈਂਡ ਵੱਲੋਂ ਹਰ ਸੰਭਵ ਸਾਥ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਸਰਕਾਰ ਨੂੰ ਜਲਦ ਤੋਂ ਜਲਦ ਸਕੀਮ ਤਿਆਰ ਕਰਨ ਬਾਰੇ ਕੰਮ ਕਰਨਾ ਚਾਹੀਦਾ ਹੈ । ਜਦੋਂ ਹੀ ਸਰਕਾਰ ਅਜਿਹਾ ਕਰਦੀ ਹੈ ਤਾਂ ਯੂ.ਕੇ ਭਰ ਵਿੱਚ ਸਕਾਟਲੈਂਡ ਸਭ ਤੋਂ ਮੂਹਰੇ ਹੋ ਕੇ ਪੀੜਤਾਂ ਦੀ ਬਾਂਹ ਫੜੇਗਾ। ਉਹਨਾਂ ਕਿਹਾ ਕਿ ਅਸੀਂ ਸਪੱਸਟ ਹਾਂ ਕਿ ਫਲਸਤੀਨੀਆਂ ਵਾਂਗ ਹੀ ਇਜ਼ਰਾਈਲ ਦੇ ਲੋਕਾਂ ਦੀ ਵੀ ਜਾਨ ਓਨੀ ਹੀ ਕੀਮਤੀ ਹੈ, ਹਮਾਸ ਦੀਆਂ ਕਰਵਾਈਆਂ ਦੀ ਸਮੁੱਚੇ ਵਿਸ਼ਵ ਨੂੰ ਨਿੰਦਿਆ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।