ਸਕਾਟਲੈਂਡ: ਬੋਰਿਸ ਜਾਨਸਨ ਦੇ 2 ਮੰਤਰੀਆਂ ਦੇ ਅਸਤੀਫ਼ੇ ''ਤੇ ਫਸਟ ਮਨਿਸਟਰ ਨੇ ਕੱਸਿਆ ਤੰਜ
Wednesday, Jul 06, 2022 - 02:11 AM (IST)
ਗਲਾਸਗੋ (ਮਨਦੀਪ ਖੁਰਮੀ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਿਨੋ-ਦਿਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਰਹੇ ਹਨ। ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਇਹ ਕਹਿੰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਕਿ "ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵਿਸ਼ਵਾਸ ਗੁਆ ਦਿੱਤਾ ਹੈ।" ਇਸ ਵੱਡੇ ਸਿਆਸੀ ਭੂਚਾਲ ਦੇ ਚਲਦਿਆਂ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵਿਅੰਗ ਕੱਸਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਇਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ।
ਨਿਕੋਲਾ ਸਟਰਜਨ ਨੇ ਲਿਖਿਆ, "ਅਜਿਹਾ ਲੱਗਦਾ ਹੈ ਕਿ ਜਾਨਸਨ ਲਈ ਅੰਤ ਨੇੜੇ ਹੋ ਸਕਦਾ ਹੈ, ਇਕ ਪਲ ਵੀ ਜਲਦੀ ਨਹੀਂ।" ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਵਾਲੇ ਮੰਤਰੀ ਉਦੋਂ ਹੀ ਜਾਣ ਲਈ ਤਿਆਰ ਸਨ ਜਦੋਂ ਉਨ੍ਹਾਂ ਨਾਲ ਝੂਠ ਬੋਲਿਆ ਗਿਆ ਸੀ। ਉਨ੍ਹਾਂ ਨੇ ਜਨਤਾ ਦੇ ਸਾਹਮਣੇ ਝੂਠ ਬੋਲਣ ਦਾ ਬਚਾਅ ਕੀਤਾ। ਸਾਰੇ ਦਾਗੀਆਂ ਨੂੰ ਜਾਣ ਦੀ ਲੋੜ ਹੈ। ਸਕਾਟਲੈਂਡ ਨੂੰ ਆਜ਼ਾਦੀ ਦੇ ਸਥਾਈ ਬਦਲ ਦੀ ਲੋੜ ਹੈ।
ਇਹ ਵੀ ਪੜ੍ਹੋ : Canada : ਸਾਰੇ ਐਕਸਪ੍ਰੈੱਸ ਐਂਟਰੀ ਡਰਾਅ 6 ਜੁਲਾਈ ਤੋਂ ਹੋ ਜਾਣਗੇ ਸ਼ੁਰੂ