ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ
Monday, Jan 18, 2021 - 01:28 AM (IST)
ਵਾਸ਼ਿੰਗਟਨ-ਬੁੱਧਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਵਿਚ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਹੁੰ ਸੁਪਰੀਮ ਕੋਰਟ ਦੀ ਜੱਜ ਸੋਨੀਆ ਸੋਟੋਮਾਯੋਰ ਚੁਕਵਾਏਗੀ। ਇਹ ਪ੍ਰੋਗਰਾਮ ਇਸ ਪੱਖੋਂ ਇਤਿਹਾਸਕ ਹੋਵੇਗਾ ਕਿ ਪਹਿਲੀ ਕਾਲੀ ਤੇ ਦੱਖਣੀ ਏਸ਼ੀਆਈ ਔਰਤ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਏਗੀ। ਸੋਟੋਮਾਯੋਰ ਪਹਿਲੀ ਲਾਤੀਨੀ ਅਮਰੀਕੀ ਜੱਜ ਹੈ।
ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ
ਇਕ ਸੂਤਰ ਮੁਤਾਬਕ ਸੋਟੋਮਾਯੋਰ ਦੀ ਚੋਣ ਹੈਰਿਸ ਨੇ ਹੀ ਕੀਤੀ ਹੈ। ਦੋਹਾਂ ਨੇ ਇਕੱਠਿਆਂ ਵਕਾਲਤ ਕੀਤੀ ਹੈ। ਸਹੁੰ ਚੁੱਕਣ ਦੌਰਾਨ 2 ਬਾਈਬਲ ਦੀ ਵਰਤੋਂ ਕੀਤੀ ਜਾਏਗੀ। ਇਨ੍ਹਾਂ ਵਿਚੋਂ ਇਕ ਸੁਪਰੀਮ ਕੋਰਟ ਦੇ ਪਹਿਲੇ ਕਾਲੇ ਜੱਜ ਥਰਗੁਡ ਮਾਰਸ਼ਲ ਦੀ ਹੋਵੇਗੀ। ਹੈਰਿਸ ਦੇ ਸਹੁੰ ਚੁੱਕਣ ਦੀ ਉਕਤ ਨਵੀਨਤਮ ਜਾਣਕਾਰੀ ਏ.ਬੀ.ਸੀ. ਨਿਊਜ਼ ਨੇ ਦਿੱਤੀ। ਹੈਰਿਸ ਸੋਟੋਮਾਯੋਰ ਅਤੇ ਮਾਰਸ਼ਲ ਦੋਹਾਂ ਦੀ ਪ੍ਰਸ਼ੰਸਕ ਰਹੀ ਹੈ। ਉਨ੍ਹਾਂ ਟਵੀਟਰ 'ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ ਸੀ ਕਿ ਮੇਰੇ ਵਕੀਲ ਬਣਨ ਦੀ ਇੱਛਾ ਪਿੱਛੇ ਇਕ ਪ੍ਰਮੁੱਖ ਕਾਰਣ ਮਾਰਸ਼ਲ ਹੈ। ਸੋਟੋਮਾਯੋਰ ਨੇ ਇਸ ਤੋਂ ਪਹਿਲਾਂ 2013 ਵਿਚ ਬਾਈਡੇਨ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਈ ਸੀ।
ਇਹ ਵੀ ਪੜ੍ਹੋ -ਟਰੰਪ ਸਮਰਥਕਾਂ ਦੀ ਹਿੰਸਾ ਦਾ ਅਸਰ, ਕੁਝ ਟਵਿੱਟਰ ਮੁਲਾਜ਼ਮਾਂ ਨੇ ਲਾਕ ਕੀਤੀ ਆਪਣੀ ਪ੍ਰੋਫਾਈਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।