ਆਬੂਧਾਬੀ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਅਪ੍ਰੈਲ ’ਚ ਰੱਖਿਆ ਜਾਵੇਗਾ

Tuesday, Feb 12, 2019 - 01:43 AM (IST)

ਆਬੂਧਾਬੀ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਅਪ੍ਰੈਲ ’ਚ ਰੱਖਿਆ ਜਾਵੇਗਾ

ਦੁਬਈ, (ਭਾਸ਼ਾ)-ਆਬੂਧਾਬੀ ’ਚ ਇਸ ਸਾਲ ਅਪ੍ਰੈਲ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ’ਚ ਮੰਦਰ ਬਣਾਉਣ ਦੀ ਯੋਜਨਾ ਨੂੰ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੋਂ ਦੇ ਪਹਿਲੇ ਦੌਰੇ ਦੌਰਾਨ ਆਬੂਧਾਬੀ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਸੀ।

‘ਗਲਫ ਨਿਊਜ਼ ਦੀ ਖਬਰ ’ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰੀ ਹਿੰਦੂ ਧਾਰਮਿਕ ਤੇ ਨਾਗਰਿਕ ਸੰਗਠਨ ਬੀ. ਏ. ਪੀ. ਐੱਸ. ਸਵਾਮੀ ਨਾਰਾਇਣਨ ਸੰਸਥਾ ਵਲੋਂ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ। ਨੀਂਹ ਪੱਥਰ ਰੱਖਣ ਸਬੰਧੀ ਸਮਾਗਮ 20 ਅਪ੍ਰੈਲ ਨੂੰ ਹੋਵੇਗਾ। ਆਬੂਧਾਬੀ ਸਰਕਾਰ ਵਲੋਂ ਮੰਦਰ ਦੀ ਉਸਾਰੀ ਲਈ 13.5 ਏਕੜ ਜ਼ਮੀਨ ਤੋਹਫੇ ’ਚ ਦਿੱਤੀ ਗਈ ਹੈ। ਯੂ. ਏ. ਈ. ਸਰਕਾਰ ਨੇ ਇੰਨੀ ਹੀ ਜ਼ਮੀਨ ਮੰਦਰ ਕੰਪਲੈਕਸ ’ਚ ਪਾਰਕਿੰਗ ਦੀ ਉਸਾਰੀ ਲਈ ਦਿੱਤੀ।

 


author

DILSHER

Content Editor

Related News