ਪਾਕਿ ''ਚ ਹਿੰਦੂ ਲੜਕੀ ਨੇ ਵਧਾਇਆ ਮਾਣ, ਬਣੀ ਸਿੰਧ ਸੂਬੇ ''ਚ ਪਹਿਲੀ ਮਹਿਲਾ ਏ.ਐੱਸ.ਆਈ.

09/04/2019 2:29:14 PM

ਇਸਲਾਮਾਬਾਦ— ਪਾਕਿਸਤਾਨ 'ਚ ਇਕ ਹਿੰਦੂ ਲੜਕੀ ਨੇ ਭਾਈਚਾਰੇ ਨਾਲ ਸਿਰ ਉੱਚਾ ਕਰ ਦਿੱਤਾ ਹੈ। ਸੂਬਾਈ ਸਿਵਲ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੁਸ਼ਪਾ ਕੋਹਲੀ ਨਾਂ ਦੀ ਲੜਕੀ ਨੂੰ ਸਿੰਧ ਪੁਲਸ 'ਚ ਸ਼ਾਮਲ ਕੀਤਾ ਗਿਆ ਹੈ। ਉਹ ਅਜਿਰਾ ਰੁਤਬਾ ਹਾਸਲ ਕਰਨ ਵਾਲੀ ਸਿੰਧ ਦੀ ਪਹਿਲੀ ਹਿੰਦੂ ਮਹਿਲਾ ਬਣ ਗਈ ਹੈ। ਇਸ ਦੀ ਜਾਣਕਾਰੀ ਪਾਕਿਸਾਤਨੀ ਮੀਡੀਆ ਵਲੋਂ ਦਿੱਤੀ ਗਈ ਹੈ। 

ਜਿਓ ਦੀ ਖਬਰ ਮੁਤਾਬਕ ਪੁਸ਼ਪਾ ਕੋਹਲੀ ਨੂੰ ਸੂਬੇ 'ਚ ਸਹਾਇਕ ਸਬ-ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਖ਼ਬਰ ਮੰਗਲਵਾਰ ਦੇਰ ਰਾਤ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਕਪਿਲ ਦੇਵ ਨੇ ਟਵਿੱਟਰ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਪੁਸ਼ਪਾ ਕੋਹਲੀ ਹਿੰਦੂ ਭਾਈਚਾਰੇ ਦੀ ਅਜਿਹੀ ਪਹਿਲੀ ਲੜਕੀ ਬਣ ਗਈ ਹੈ, ਜਿਸ ਨੇ ਸਿੰਧ ਸਿਵਲ ਸੇਵਾ ਕਮਿਸ਼ਨ ਰਾਹੀਂ ਸੂਬਾਈ ਪ੍ਰੀਖਿਆ ਲਈ ਕੁਆਲੀਫਾਈ ਕੀਤੀ ਹੈ ਤੇ ਸਿੰਧ ਪੁਲਸ 'ਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਬਣ ਗਈ ਹੈ। ਉਸ ਨੂੰ ਵਧੇਰੇ ਸ਼ਕਤੀ।

ਇਸ ਤੋਂ ਪਹਿਲਾਂ ਜਨਵਰੀ 'ਚ ਸੁਮਨ ਪਵਨ ਬੋਦਾਨੀ ਹਿੰਦੂ ਭਾਈਚਾਰੇ ਨਾਲ ਸਬੰਧਤ ਪਾਕਿਸਤਾਨ ਦੀ ਪਹਿਲੀ ਮਹਿਲਾ ਜੱਜ ਬਣੀ ਸੀ। ਬੋਦਾਨੀ, ਜੋ ਕਿ ਸਿੰਧ ਦੇ ਸ਼ਹਿਦਕੋਟ ਖੇਤਰ ਦਾ ਰਹਿਣ ਵਾਲੀ ਹੈ। ਸਿਵਲ ਜੱਜ/ਜੁਡੀਸ਼ੀਅਲ ਮੈਜਿਸਟਰੇਟ ਦੀ ਨਿਯੁਕਤੀ ਲਈ ਮੈਰਿਟ ਸੂਚੀ 'ਚ ਉਹ 54ਵੇਂ ਨੰਬਰ 'ਤੇ ਸੀ।


Baljit Singh

Content Editor

Related News