ਦੁਨੀਆ ਦੀ ਪਹਿਲੀ 'ਗ੍ਰੀਨ ਫਲਾਈਟ' ਨੇ ਭਰੀ ਉਡਾਣ, 10 ਹਜ਼ਾਰ ਕਿਲੋ ਤੱਕ ਰੋਕੀ ਕਾਰਬਨ ਨਿਕਾਸੀ
Friday, May 13, 2022 - 11:44 AM (IST)
ਜੇਦਾਹ (ਬਿਊਰੋ): ਦੁਨੀਆ ਦੀ ਪਹਿਲੀ ਗ੍ਰੀਨ ਫਲਾਈਟ ਨੇ ਵੀਰਵਾਰ ਨੂੰ ਉਡਾਣ ਭਰੀ। ਸਾਊਦੀ ਅਰਬ ਦੇ ਜੇਦਾਹ ਤੋਂ ਸਪੇਨ ਦੀ ਕੇਂਦਰੀ ਰਾਜਧਾਨੀ ਮੈਡਰਿਡ ਵਿਚਕਾਰ ਹੋਣ ਵਾਲੀ ਇਸ ਇਤਿਹਾਸਕ ਉਡਾਣ ਦੇ ਕਈ ਭਾਰਤੀ ਵੀ ਹਿੱਸਾ ਬਣੇ। ਇਸ ਉਡਾਣ ਨੂੰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਦੁਨੀਆ ਦੀ ਪਹਿਲੀ ਹਰੀ ਉਡਾਣ ਵਜੋਂ ਦਰਜ ਕੀਤਾ ਗਿਆ।ਇਸ ਦੀ ਉਡਾਣ ਲਈ ਹਰ ਪੱਧਰ 'ਤੇ ਜਹਾਜ਼ ਦੇ ਕਾਰਬਨ ਫੁੱਟ ਪ੍ਰਿੰਟ ਨੂੰ ਘੱਟ ਕਰਨ ਦੀ ਵਿਵਸਥਾ ਕੀਤੀ ਗਈ ਸੀ। ਇਸ ਵਿੱਚ ਯਾਤਰੀਆਂ ਦੇ ਸਮਾਨ ਤੋਂ ਲੈ ਕੇ ਉਨ੍ਹਾਂ ਦੇ ਖਾਣ-ਪੀਣ ਤੱਕ ਦੀ ਸਹੀ ਜਾਣਕਾਰੀ ਪਹਿਲਾਂ ਹੀ ਦਰਜ ਕੀਤੀ ਗਈ ਸੀ। ਇਸ ਉਡਾਣ ਨੇ ਇੱਕ ਦਿਨ ਵਿੱਚ 10 ਹਜ਼ਾਰ ਕਿਲੋ ਤੱਕ ਕਾਰਬਨ ਨਿਕਾਸੀ ਨੂੰ ਰੋਕ ਦਿੱਤਾ।
ਯਾਤਰੀਆਂ ਨੂੰ ਮਿਲੇ ਗ੍ਰੀਨ ਪੁਆਇੰਟਸ
ਫਲਾਈਟ ਵਿਚ ਯਾਤਰੀਆਂ ਨੂੰ ਗ੍ਰੀਨ ਪੁਆਇੰਟ ਦਿੱਤੇ ਗਏ। ਇਨ੍ਹਾਂ ਪੁਆਇੰਟਾਂ ਦੀ ਵਰਤੋਂ ਯਾਤਰੀ ਅਗਲੀਆਂ ਉਡਾਣਾਂ ਵਿੱਚ ਕਰ ਸਕਣਗੇ। ਯਾਤਰੀਆਂ ਤੋਂ ਪਹਿਲਾਂ ਹੀ ਪੁੱਛਿਆ ਗਿਆ ਸੀ ਕਿ ਉਹ ਕਿੰਨੇ ਕਿਲੋ ਸਾਮਾਨ ਲੈ ਕੇ ਆਉਣਗੇ। ਜੇਕਰ ਕੋਈ ਯਾਤਰੀ 7 ਕਿਲੋ ਘੱਟ ਵਜ਼ਨ ਲੈ ਕੇ ਆਉਂਦਾ ਹੈ ਤਾਂ ਉਸ ਨੂੰ 700 ਗ੍ਰੀਨ ਪੁਆਇੰਟ ਦਿੱਤੇ ਗਏ। ਇਸ ਤੋਂ ਪਹਿਲਾਂ ਹਰ ਯਾਤਰੀ ਨੂੰ ਜਹਾਜ਼ ਵਿਚ 23-23 ਕਿਲੋਗ੍ਰਾਮ ਦੇ ਦੋ ਬੈਗ ਲਿਜਾਣ ਦੀ ਇਜਾਜ਼ਤ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਹਰ ਹਫ਼ਤੇ 12 ਲੱਖ ਬੰਦੂਕਾਂ ਦੀ ਵਿਕਰੀ, ਕੋਰੋਨਾ ਦੌਰ 'ਚ ਵਧੇ ਸ਼ੂਟਆਊਟ ਅਤੇ ਖੁਦਕੁਸ਼ੀ ਮਾਮਲੇ
ਇੰਝ ਘੱਟ ਹੋਈ ਕਾਰਬਨ ਨਿਕਾਸੀ
10 ਘੰਟੇ ਦੀ ਉਡਾਣ ਵਿੱਚ 7 ਕਿਲੋਗ੍ਰਾਮ ਭਾਰ ਘਟਾਉਣ ਦੇ ਨਤੀਜੇ ਵਜੋਂ 36 ਕਿਲੋ ਘੱਟ ਕਾਰਬਨ ਡਾਈਆਕਸਾਈਡ (CO2) ਘੱਟ ਨਿਕਲਦੀ ਹੈ। ਜੇਕਰ 200 ਯਾਤਰੀਆਂ ਨੇ ਆਪਣੀ ਇੰਨਾ ਹੀ ਵਜ਼ਨ ਘੱਟ ਕੀਤਾ, ਤਾਂ ਇੱਕ ਉਡਾਣ ਵਿੱਚ 7200 ਕਿਲੋ ਕਾਰਬਨ ਆਕਸਾਈਡ ਨੂੰ ਬਣਨ ਤੋਂ ਰੁੱਕ ਗਈ। ਇਸੇ ਤਰ੍ਹਾਂ ਖਾਣੇ ਵਿੱਚ ਸ਼ਾਕਾਹਾਰੀ ਅਤੇ ਜੈਵਿਕ ਵਿਕਲਪਾਂ ਦੀ ਚੋਣ ਕਰਨ ਲਈ ਵਧੇਰੇ ਗ੍ਰੀਨ ਪੁਆਇੰਟ ਦਿੱਤੇ ਗਏ ਸਨ, ਜਦੋਂ ਕਿ ਮਾਸਾਹਾਰੀ ਯਾਤਰੀਆਂ ਨੂੰ ਘੱਟ ਗ੍ਰੀਨ ਪੁਆਇੰਟ ਮਿਲੇ।
ਤੁਹਾਨੂੰ ਦੱਸ ਦਈਏ ਕਿ ਦੁਨੀਆ 'ਚ ਵਾਤਾਵਰਨ ਬਦਲਾਅ ਦਾ ਸਾਹਮਣਾ ਕਰਨ ਦੇ ਮੌਕੇ ਲਗਾਤਾਰ ਘੱਟਦੇ ਜਾ ਰਹੇ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕਾਰਬਨ ਨਿਕਾਸੀ ਕਰਨ ਵਾਲਾ ਦੇਸ਼ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਲਈ ਇਹ ਜ਼ਰੂਰੀ ਹੈ ਕਿ ਉਹ ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਕਾਰਬਨ ਨਿਕਾਸ ਨੂੰ ਘਟਾ ਕੇ 1.5 ਡਿਗਰੀ ਤਾਪਮਾਨ ਦੇ ਵਾਤਾਵਰਣ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਵਿਕਾਸ ਯੋਜਨਾਵਾਂ ਤਿਆਰ ਕਰੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।