12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਲੰਡਨ ਤੋਂ ਚੀਨ ਪਹੁੰਚੀ ਪਹਿਲੀ ਮਾਲਗੱਡੀ

04/30/2017 4:41:50 PM

 ਬੀਜਿੰਗ— ਬ੍ਰਿਟੇਨ ਤੋਂ ਸਮਾਨ ਲੈ ਕੇ ਰਵਾਨਾ ਹੋਈ ਪਹਿਲੀ ਮਾਲਗੱਡੀ 12 ਹਜ਼ਾਰ ਕਿਲੋਮੀਟਰ ਤੋਂ ਵਧੇਰੇ ਦੂਰੀ ਤੈਅ ਕਰਕੇ ਚੀਨ ਪਹੁੰਚ ਗਈ ਹੈ। ਇਹ ਮਾਲਗੱਡੀ ਸ਼ਨੀਵਾਰ ਨੂੰ ਚੀਨ ਦੇ ਪੂਰਬੀ ਹਿੱਸੇ ''ਚ ਸਥਿਤ ਯਿਵੂ ਸ਼ਹਿਰ ''ਚ ਪਹੁੰਚੀ, ਜਿਹੜਾ ਕਿ ਘਰੇਲੂ ਵਰਤੋਂ ਦੀਆਂ ਵਸਤਾਂ ਦੇ ਉਤਪਾਦਨ ਲਈ ਮਸ਼ਹੂਰ ਹੈ। ਇਸ ਸਫ਼ਰ ਦੇ ਨਾਲ ਹੀ ਇਹ ਟਰੇਨ ਰੂਟ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੂਟ ਬਣ ਗਿਆ ਹੈ। ਟਰੇਨ ਰਾਹੀਂ ਬ੍ਰਿਟੇਨ ਨਾਲ ਜੁੜਨਾ, ਚੀਨ ਦਾ ਪੱਛਮੀ ਯੂਰਪ ਨਾਲ ਸੰਪਰਕ ਦੀ ਦਿਸ਼ਾ ''ਚ ਵੱਡਾ ਕਦਮ ਹੈ। ਚੀਨ ਇਸ ਰਾਹੀਂ ਪ੍ਰਾਚੀਨ ਸਿਲਕ ਰੂਟ ਨੂੰ ਮੁੜ ਸੁਰਜੀਤ ਕਰ ਰਿਹਾ ਹੈ। ਇਸ ਟਰੇਨ ਦੇ 30 ਡੱਬਿਆਂ ''ਚ ਵਿਸਕੀ, ਸਾਫਟ ਡ੍ਰਿੰਕ, ਵਿਟਾਮਿਨ ਅਤੇ ਦਵਾਈਆਂ ਲੱਦੀਆਂ ਹੋਈਆਂ ਸਨ। ਇਹ ਮਾਲਗੱਡੀ ਫਰਾਂਸ, ਬੈਲਜੀਅਮ, ਜਰਮਨੀ, ਪੋਲੈਂਡ, ਬੇਲਾਰੂਸ, ਰੂਸ ਅਤੇ ਕਜ਼ਾਖਸਤਾਨ ਤੋਂ ਹੋ ਕੇ ਗੁਜ਼ਰੀ ਅਤੇ ਇਸ ਦੀ ਯਾਤਰਾ 20 ਦਿਨਾਂ ''ਚ ਪੂਰੀ ਹੋਈ ਹੈ। ਤਿੰਨ ਮਹੀਨੇ ਪਹਿਲਾਂ ਇਹ ਮਾਲਗੱਡੀ ਚੀਨ ਤੋਂ ਬ੍ਰਿਟੇਨ ਗਈ ਸੀ ਅਤੇ ਇਸ ''ਚ ਘਰੇਲੂ ਲੋੜਾਂ ਦਾ ਸਮਾਨ, ਕੱਪੜੇ, ਸੂਟਕੇਸ ਅਤੇ ਬੈਗ ਸਨ।

ਦੁਨੀਆ ਦਾ ਸਭ ਤੋਂ ਲੰਬਾ ਟਰੇਨ ਰੂਟ ਵੀ ਚੀਨ ਨਾਲ ਜੁੜਿਆ ਹੋਇਆ ਹੈ। ਸਾਲ 2014 ''ਚ ਚੀਨ ਅਤੇ ਸਪੇਨ ਵਿਚਾਲੇ ਸ਼ੁਰੂ ਹੋਇਆ ਰੂਟ ਦੁਨੀਆ ਦਾ ਸਭ ਤੋਂ ਵੱਡਾ ਟਰੇਨ ਰੂਟ ਹੈ। ਲੰਡਨ, ਯੂਰਪ ਦਾ 15ਵਾਂ ਸ਼ਹਿਰ ਹੈ, ਜਿਸ ਨਾਲ ਚੀਨ ਦਾ ਰੇਲਮਾਰਗ ਰਾਹੀਂ ਸੰਪਰਕ ਹੋਇਆ ਹੈ। ਜੇਕਰ ਦੋਹਾਂ ਦੇਸ਼ਾਂ ਵਿਚਾਲੇ ਸਮੁੰਦਰੀ ਰਸਤੇ ਰਾਹੀਂ ਸਮਾਨ ਭੇਜਿਆ ਜਾਂਦਾ ਹੈ ਤਾਂ ਇਸ ਮਾਲਗੱਡੀ ਤੁਲਨਾ ''ਚ ਦੁੱਗਣਾ ਸਮਾਂ ਲੱਗਦਾ ਹੈ। ਉੱਥੇ ਹੀ ਜਹਾਜ਼ ਰਾਹੀਂ 10-20 ਕੰਟੇਨਰ ਜਾਂਦੇ ਹਨ। ਅਜੇ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਪ੍ਰਾਜੈਕਟ ''ਤੇ ਕਿੰਨਾ ਖ਼ਰਚਾ ਆਇਆ ਹੈ। 
ਦੱਸ ਦਈਏ ਕਿ 2000 ਸਾਲ ਪਹਿਲਾਂ ਸਿਲਕ ਰੂਟ ਰਾਹੀਂ ਪੱਛਮ ਅਤੇ ਪੂਰਬ ਵਿਚਾਲੇ ਕਾਰੋਬਾਰ ਹੁੰਦਾ ਸੀ। ਯੂਰਪ ਅਤੇ ਚੀਨ ਵਿਚਾਲੇ ਸਾਲ 2016 ''ਚ 40 ਹਜ਼ਾਰ ਕੰਟੇਨਰ ਸਮਾਨ ਦੀ ਦਰਾਮਦਗੀ ਅਤੇ ਬਰਾਮਦਗੀ ਹੋਈ ਸੀ। ਸਾਲ 2020 ਤੱਕ ਇਸ ਨੂੰ ਇੱਕ ਲੱਖ ਕੰਟੇਨਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਯੂਰਪ ਦੇ ਕਈ ਦੇਸ਼ਾਂ ਨੂੰ ਚੀਨ ਰੇਲਮਾਰਗ ਰਾਹੀਂ ਸਾਲ 2011 ਤੋਂ ਸਮਾਨ ਭੇਜ ਰਿਹਾ ਹੈ ਪਰ ਇੰਗਲਿਸ਼ ਚੈਨਲ ਨੂੰ ਉਸ ਨੇ ਇਸ ਸਾਲ ਪਾਰ ਕਰਨਾ ਸ਼ੁਰੂ ਕੀਤਾ ਹੈ। ਰਿਪੋਰਟਾਂ ਮੁਤਾਬਕ ਚੀਨ ਦੀ ਇਹ ਰੇਲਲਾਈਨ ਸੱਤ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਆਪਸ ''ਚ ਜੋੜਨ ਦਾ ਕੰਮ ਕਰੇਗੀ।

Related News