ਸਕਾਟਲੈਂਡ ''ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ, ਪਾਜ਼ੀਟਿਵ ਕੇਸ ਹੋਏ 85

Saturday, Mar 14, 2020 - 02:18 PM (IST)

ਸਕਾਟਲੈਂਡ ''ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ, ਪਾਜ਼ੀਟਿਵ ਕੇਸ ਹੋਏ 85

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦਾ ਸਮਾਚਾਰ ਮਿਲਿਆ ਹੈ। ਚੀਫ਼ ਮੈਡੀਕਲ ਅਫਸਰ ਕੈਥਰੀਨ ਕਾਲਡਰਵੁੱਡ ਨੇ ਸਪੱਸ਼ਟ ਕੀਤਾ ਹੈ ਕਿ ਮਰਨ ਵਾਲਾ ਵਿਅਕਤੀ ਬਜ਼ੁਰਗ ਸੀ ਤੇ ਉਸਨੂੰ ਸਿਹਤ ਸੰਬੰਧੀ ਪਹਿਲਾਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਸਕਾਟਲੈਂਡ ਵਿਚ ਹੁਣ ਤੱਕ 3314 ਲੋਕਾਂ ਦੀ ਜਾਂਚ ਹੋ ਚੁੱਕੀ ਹੈ ਤੇ 85 ਮਾਮਲਾ ਪਾਜ਼ੀਟਿਵ ਪਾਏ ਗਏ ਹਨ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਕਾਟਿਸ਼ ਫੁੱਟਬਾਲ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਹੈ, ਜਦਕਿ ਸਕਾਟਲੈਂਡ ਦੇ ਸਿਕਸ ਨੇਸ਼ਨਜ ਵੂਮੈਨ ਰਗਬੀ ਮੁਕਾਬਲੇ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ। ਸ਼ੈਟਲੈਂਡ ਮੇਨਲੈਂਡ ਦੇ ਸੋਮਵਾਰ ਤੋਂ ਹਫਤੇ ਲਈ ਬੰਦ ਹੋ ਰਹੇ ਹਨ। ਐਡਿਨਬਰਾ ਦੀ ਲੌਇਡਜ਼ ਬੈਂਕ ਇੱਕ ਕਰਮਚਾਰੀ ਦੇ ਪਾਜ਼ੀਟਿਵ ਹੋਣ ਪਿੱਛੋਂ ਬੰਦ ਕਰ ਦਿੱਤੀ ਗਈ ਹੈ। ਇੰਗਲੈਂਡ ਵਿਚ ਪਾਜ਼ੀਟਿਵ ਕੇਸ 590 ਤੋਂ ਵੱਡੇ ਉਛਾਲ ਨਾਲ 798 'ਤੇ ਪਹੁੰਚ ਗਏ ਹਨ। ਨੈਸ਼ਨਲ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹਨਾਂ ਨੂੰ 24 ਘੰਟੇ ਵਿੱਚ 11000  ਫੋਨ ਕਾਲਾਂ ਕੋਰੋਨਾਵਾਇਰਸ ਹੈਲਪਲਾਈਨ 'ਤੇ ਪ੍ਰਾਪਤ ਹੋਈਆਂ ਹਨ। 


author

Baljit Singh

Content Editor

Related News