ਆਸਟਰੇਲੀਆ ''ਚ ਚਾਰ ਸਾਲਾ ''ਚ ਪਹਿਲੀ ਵਾਰ ਪਹੁੰਚੀ ਸ਼ਰਨਾਰਥੀਆਂ ਦੀ ਕਿਸ਼ਤੀ
Monday, Aug 27, 2018 - 08:13 PM (IST)

ਕੈਨਬਰਾ— ਆਸਟਰੇਲੀਆ 'ਚ ਚਾਰ ਸਾਲ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵਾਰ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਦੇਸ਼ ਪਹੁੰਚੀ। ਸਰਕਾਰ ਦੇ ਇਕ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਮੰਤਰੀ ਨੇ ਇਸ ਤੋਂ ਪਹਿਲਾਂ ਦੇਸ਼ 'ਚ ਆਏ ਸ਼ਰਨਾਰਥੀ ਬੱਚਿਆਂ ਦੀ ਮਨੋਵਿਗਿਆਨਿਕ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਕੱਢ ਦਿੱਤਾ ਹੈ। ਆਸਟਰੇਲੀਆ ਨੇ ਅਸਲ 'ਚ ਅਜਿਹੀ ਕਿਸ਼ਤੀ ਦੇ ਆਉਣ 'ਤੇ ਰੋਕ ਲਗਾ ਰੱਖੀ ਹੈ।
ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੁਟਾਨ ਨੇ ਕਿਹਾ ਹਾਲਾਂਕਿ ਵਿਅਤਨਾਮ 'ਚ ਮੱਛੀ ਫੜ੍ਹਣ ਵਾਲੀ ਇਕ ਕਿਸ਼ਤੀ 'ਚ ਲੋਕਾਂ ਦਾ ਸਮੂਹ ਪੂਰਬੀ ਉੱਤਰੀ ਆਸਟਰੇਲੀਆ ਪਹੁੰਚਿਆ ਸੀ। ਡੁਟਾਨ ਨੇ ਪੱਤਰਕਾਰਾਂ ਨੂੰ ਦੱਸਿਆ, 'ਅਸੀਂ ਏਜੰਸੀਆਂ ਨਾਲ ਕੰਮ ਕਰ ਰਹੇ ਹਾਂ ਤੇ ਮਾਮਲਾ ਸਮਝਦੇ ਹੀ ਅਸੀਂ ਇਹ ਯਕੀਨੀ ਕਰਦੇ ਹਾਂ ਕਿ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਿਆ ਜਾ ਸਕੇ।' ਇਸ ਤੋਂ ਪਹਿਲਾਂ ਵਿਅਤਨਾਮੀ ਸ਼ਰਨਾਰਥੀਆਂ ਨੂੰ ਆਸਟਰੇਲੀਆ ਕਾਨੂੰਨੀ ਸ਼ਰਨਾਰਥੀਆਂ ਦੇ ਤੌਰ 'ਤੇ ਸਵੀਕਾਰ ਕਰ ਚੁੱਕਾ ਹੈ।
ਆਸਟਰੇਲੀਆ ਦੀ ਪੂਰਬੀ ਉੱਤਰੀ ਸਰਕਾਰ ਨੇ 19 ਜੁਲਾਈ 2013 ਨੂੰ ਇਹ ਐਲਾਨ ਕੀਤਾ ਸੀ ਕਿ ਕਿਸ਼ਤੀ ਰਾਹੀਂ ਪਹੁੰਚੇ ਸ਼ਰਨਾਰਥੀਆਂ ਨੂੰ ਆਸਟਰੇਲੀਆ 'ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਕਈ ਲੋਕਾਂ ਨੂੰ ਪਾਪੁਆ ਨਿਊ ਗਿਨੀ ਤੇ ਬਾਕੀਆਂ ਨੂੰ ਨਾਰੂ ਭੇਜਿਆ ਗਿਆ ਹੈ। ਜ਼ਿਆਦਾਤਰ ਕਿਸ਼ਤੀਆਂ ਇੰਡੋਨੇਸ਼ੀਆਈ ਬੰਦਰਗਾਹਾਂ ਤੋਂ ਸਨ। ਅਮਰੀਕਾ ਨੇ 1250 ਸ਼ਰਨਾਰਥੀਆਂ ਨੂੰ ਸ਼ਰਣ ਦੇਣ ਦੀ ਗੱਲ ਸਵੀਕਾਰ ਕੀਤੀ ਹੈ।
ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਨਾਰੂ 'ਚ ਜ਼ਿਆਦਾਤਰ ਸ਼ਰਨਾਰਥੀ ਬੱਚੇ ਖੁਦ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਕ ਰਿਪੋਰਟ 'ਚ ਕਿਹਾ ਗਿਆ ਕਿ 14 ਸਾਲਾ ਇਕ ਸ਼ਰਨਾਰਥੀ ਨੇ ਆਪਣੇ 'ਤੇ ਗੈਸੋਲੀਨ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।