ਗਾਜ਼ਾ ''ਚ ਪ੍ਰਦਰਸ਼ਨਕਾਰੀਆਂ ''ਤੇ ਗੋਲੀਬਾਰੀ, 2 ਦੀ ਮੌਤ, 46 ਜ਼ਖਮੀ

Wednesday, Sep 19, 2018 - 03:30 AM (IST)

ਗਾਜ਼ਾ ''ਚ ਪ੍ਰਦਰਸ਼ਨਕਾਰੀਆਂ ''ਤੇ ਗੋਲੀਬਾਰੀ, 2 ਦੀ ਮੌਤ, 46 ਜ਼ਖਮੀ

ਦਮਿਸ਼ਕ— ਉੱਤਰੀ ਗਾਜ਼ਾ ਪੱਟੀ 'ਚ ਪ੍ਰਦਰਸ਼ਨ ਦੌਰਾਨ ਮੰਗਲਵਾਰ ਨੂੰ ਸਰਹੱਦ ਪਾਰ ਇਜ਼ਰਾਇਲ ਦੇ ਫੌਜੀਆਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ 2 ਫਲਸਤੀਨੀ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਤੇ 46 ਹੋਰ ਜ਼ਖਮੀ ਹੋ ਗਏ। ਫਲਸਤੀਨ ਦੇ ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਇਜ਼ਰਾਇਲ ਦੀ ਫੌਜ ਨੇ ਕਿਹਾ ਕਿ ਉਸ ਨੇ ਸਰਹੱਦ 'ਤੇ ਲੱਗੇ ਵਾੜ ਨਾਲ ਛੇੜਛਾੜ ਕਰਨ ਵਾਲੇ ਸ਼ੱਕੀ ਸਮੂਹ 'ਤੇ ਹਮਲਾ ਕੀਤਾ ਹੈ ਪਰ ਇਜ਼ਰਾਇਲੀ ਫੌਜ ਨੇ ਜ਼ਖਮੀਆਂ ਬਾਰੇ ਕੋਈ ਜਣਕਾਰੀ ਨਹੀਂ ਦਿੱਤੀ ਹੈ।


Related News