ਕਾਬੁਲ ’ਚ ਉਡਾਣ ਭਰਨ ਮਗਰੋਂ ਇਟਲੀ ਦੇ ਫੌਜੀ ਜਹਾਜ਼ ’ਤੇ ਫਾਇਰਿੰਗ
Thursday, Aug 26, 2021 - 07:15 PM (IST)
ਇੰਟਰਨੈਸ਼ਨਲ ਡੈਸਕ : ਇਟਲੀ ਦੇ ਰੱਖਿਆ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਵੀਰਵਾਰ ਨੂੰ ਇਟਲੀ ਦੇ ਇਕ ਫੌਜੀ ਟਰਾਂਸਪੋਰਟ ਜਹਾਜ਼ ’ਤੇ ਉਦੋਂ ਫਾਇਰਿੰਗ ਕੀਤੀ ਗਈ, ਜਦੋਂ ਇਹ ਕਾਬੁਲ ਏਅਰਪੋਰਟ ਤੋਂ ਉਡਾਣ ਭਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ’ਚ ਸਫਰ ਕਰ ਰਹੇ ਇੱਕ ਇਤਾਲਵੀ ਪੱਤਰਕਾਰ ਨੇ ਦੱਸਿਆ ਕਿ ਜਹਾਜ਼ ’ਚ ਤਕਰੀਬਨ 100 ਅਫਗਾਨ ਨਾਗਰਿਕ ਸਵਾਰ ਸਨ। ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਜਹਾਜ਼ ਉਤੇ ਫਾਇਰਿੰਗ ਕੀਤੀ ਗਈ। .
ਇਹ ਵੀ ਪੜ੍ਹੋ : ਮੋਨੋਕਲੋਨਲ ਐਂਟੀਬਾਡੀ ਦੀ ਸ਼ੁਰੂਆਤੀ ਵਰਤੋਂ ਨਾਲ 85 ਫੀਸਦੀ ਤਕ ਘੱਟ ਸਕਦੈ ਕੋਰੋਨਾ ਤੋਂ ਮੌਤ ਦਾ ਖਤਰਾ : ਡਾ. ਫੌਸੀ