USA : ਯਹੂਦੀ ਪ੍ਰਾਰਥਨਾ ਸਭਾ 'ਚ ਗੋਲੀਬਾਰੀ, ਮਹਿਲਾ ਦੀ ਮੌਤ ਤੇ 3 ਜ਼ਖਮੀ

Sunday, Apr 28, 2019 - 08:18 AM (IST)

USA : ਯਹੂਦੀ ਪ੍ਰਾਰਥਨਾ ਸਭਾ 'ਚ ਗੋਲੀਬਾਰੀ, ਮਹਿਲਾ ਦੀ ਮੌਤ ਤੇ 3 ਜ਼ਖਮੀ

ਕੈਲੀਫੋਰਨੀਆ— ਸੈਨ ਡਿਏਗੋ ਨੇੜਲੇ ਸ਼ਹਿਰ ਪੋਵੇਅ 'ਚ ਇਕ ਯਹੂਦੀ ਧਾਰਮਿਕ ਸਥਾਨ 'ਤੇ ਹੋਈ ਗੋਲੀਬਾਰੀ 'ਚ ਇਕ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ।ਰਿਪੋਰਟਾਂ ਮੁਤਾਬਕ, ਯਹੂਦੀ ਪ੍ਰਾਰਥਨਾ ਪ੍ਰੋਗਰਾਮ ਦਾ ਅੰਤਿਮ ਦਿਨ ਸੀ ਤੇ ਇਕ ਵਿਅਕਤੀ ਨੇ ਆ ਕੇ ਖੁੱਲ੍ਹੇ 'ਚ ਗੋਲਬਾਰੀ ਸ਼ੁਰੂ ਕਰ ਦਿੱਤੀ। ਸ਼ਹਿਰ ਦੇ ਮੇਅਰ ਨੇ ਇਸ ਨੂੰ “ਨਫਰਤੀ ਅਪਰਾਧ'' ਕਰਾਰ ਦਿੱਤਾ ਹੈ।
 

 

PunjabKesari

ਰਿਪੋਰਟਾਂ ਮੁਤਾਬਕ, ਗੋਲਬਾਰੀ 'ਚ ਇਕ ਦੀ ਮੌਤ ਹੋਈ ਹੈ ਤੇ ਤਿੰਨ ਹੋਰ ਜ਼ਖਮੀ ਹੋਏ ਹਨ। ਪੁਲਸ ਨੇ ਸ਼ੱਕੀ ਦੀ ਪਛਾਣ 19 ਸਾਲ ਦੀ ਉਮਰ ਦੇ ਜੌਨ ਅਰਨਸਟ ਵਜੋਂ ਕੀਤੀ ਹੈ ਅਤੇ ਉਸ ਵੱਲੋਂ ਲਿਖੇ ਕੁਝ ਨੋਟ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਸ਼ੱਕੀ ਜੌਨ ਅਰਨਸਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਾਨ ਮਾਰਕੋਸ ਦਾ ਵਿਦਿਆਰਥੀ ਹੈ। ਪੁਲਸ ਦਾ ਮੰਨਣਾ ਹੈ ਕਿ ਉਸ ਨੇ ਇਕੱਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਸ ਵੱਲੋ ਜੌਨ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ 'ਏ. ਆਰ.-15 ਟਾਈਪ' ਰਾਈਫਲ ਨਾਲ ਕੀਤੀ ਗਈ ਸੀ। ਅਮਰੀਕਾ 'ਚ ਪਹਿਲਾਂ ਵੀ ਗੋਲੀਬਾਰੀ ਦੀਆਂ ਕਈ ਘਟਨਾਵਾਂ 'ਚ 'ਏ. ਆਰ.-15 ਟਾਈਪ' ਦੀ ਵਰਤੋਂ ਕੀਤੀ ਗਈ ਹੈ।

 

 

ਉੱਥੇ ਹੀ, ਇਸ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਹੂਦੀ ਕਮਿਊਨਿਟੀ ਨਾਲ ਹਮਦਰਦੀ ਜਤਾਈ ਹੈ। ਟਰੰਪ ਨੇ ਕਿਹਾ ਕਿ ਗੋਲਬਾਰੀ ਨਾਲ ਪ੍ਰਭਾਵਿਤ ਹੋਏ ਲੋਕਾਂ ਲਈ ਡੂੰਘੀ ਹਮਦਰਦੀ ਤੇ ਪ੍ਰਾਰਥਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਤੁਹਾਡਾ ਸਭ ਦਾ ਭਲਾ ਕਰੇ, ਸ਼ੱਕੀ ਦੀ ਗ੍ਰਿਫਤਾਰੀ ਹੋ ਗਈ ਹੈ। ਪੁਲਸ ਨੇ ਸ਼ਾਨਦਾਰ ਕੰਮ ਕੀਤਾ ਹੈ।

 


Related News