ਅਮਰੀਕਾ ਦੇ ਨਿਊ ਆਰਲਿਯੰਸ ਸ਼ਹਿਰ 'ਚ ਗੋਲੀਬਾਰੀ, 11 ਲੋਕ ਜ਼ਖਮੀ
Sunday, Dec 01, 2019 - 08:46 PM (IST)

ਵਾਸ਼ਿੰਗਟਨ - ਅਮਰੀਕਾ ਦੇ ਨਿਊ ਆਰਲਿਯੰਸ 'ਚ ਪੁਲਸ ਨੇ ਦੱਸਿਆ ਹੈ ਕਿ ਫ੍ਰੈਂਚ ਕਵਾਰਟਰ ਟੂਰਿਸਟ ਹੱਬ 'ਚ ਹੋਈ ਗੋਲੀਬਾਰੀ 'ਚ 11 ਲੋਕ ਜ਼ਖਮੀ ਹੋਏ ਹਨ। ਅਮਰੀਕੀ ਮੀਡੀਆ ਨੇ ਇਕ ਅਫਸਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਸ ਘਟਨਾ 'ਚ 2 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋਏ ਹਨ ਪਰ ਹੁਣ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਸਥਾਨਕ ਸਮੇਂ ਮੁਤਾਬਕ ਇਹ ਘਟਨਾ ਰਾਤ ਨੂੰ 3:20 ਵਜੇ ਬਰਬਰ ਅਤੇ ਚਾਰਟਰਸ ਸਟ੍ਰੀਟਸ 'ਚ ਕੈਨਲ ਸਟ੍ਰੀਟ 'ਤੇ ਹੋਈ। ਪੁਲਸ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਇਕ ਸ਼ੱਕੀ ਨੂੰ ਘਟਨਾ ਵਾਲੀ ਥਾਂ ਨੇੜੀਓ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਬਾਅਦ 'ਚ ਦੱਸਿਆ ਕਿ ਵਿਅਕਤੀ ਦੇ ਸੰਭਾਵਿਤ ਸ਼ਮੂਲੀਅਤ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਘਟਨਾ ਦੇ ਸਿਲਸਿਲੇ 'ਚ ਪੁਲਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।
ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਓ ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਪੁਲਸ ਦੇ ਕਈ ਵਾਹਨਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਫੋਰੈਂਸਿਕ ਟੀਮਾਂ ਦੀ ਜਾਂਚ ਜਾਰੀ ਹੈ। ਸਥਾਨਕ ਮੀਡੀਆ ਨੇ ਪੁਲਸ ਕਮਿਸ਼ਨਰ ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ ਕੈਨਾਲ ਸਟ੍ਰੀਟ ਦੇ 700 ਬਲਾਕ 'ਤੇ ਤਾਇਨਾਤ ਅਧਿਕਾਰੀਆਂ ਦਾ ਮੰਨਣਾ ਸੀ ਕਿ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਥੈਂਕਸਗੀਵਿੰਗ ਤੋਂ ਬਾਅਦ 'ਦਿ ਫ੍ਰੈਂਚ ਕਵਾਰਟਰ' 'ਚ ਲੋਕ ਛੁੱਟੀਆਂ ਮਨਾ ਰਹੇ ਹਨ। ਸਾਊਥਰਨ ਯੂਨੀਵਰਸਿਟੀ ਅਤੇ ਗ੍ਰਾਬਿੰਗ ਸਟੇਟ ਯੂਨੀਵਰਸਿਟੀ ਵਿਚਾਲੇ ਥੈਂਕਸਗੀਵਿੰਗ 'ਤੇ ਰਸਮੀ ਰੂਪ ਤੋਂ ਖੇਡੇ ਜਾਣ ਵਾਲੇ ਬੇਓ ਕਲਾਸਿਕ ਫੁੱਟਬਾਲ ਖੇਡ ਲਈ ਹਜ਼ਾਰਾਂ ਪ੍ਰਸ਼ੰਸਕ ਅਤੇ ਹੋਰ ਲੋਕ ਸ਼ਹਿਰ 'ਚ ਖਿੱਚੇ ਚਲੇ ਆਉਂਦੇ ਹਨ। 2016 'ਚ ਇਸੇ ਹਫਤੇ 'ਚ, ਬਰਬਨ ਸਟ੍ਰੀਟ 'ਚ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 9 ਹੋਰ ਜ਼ਖਮੀ ਹੋ ਗਏ ਸਨ। ਬਰਬਨ ਸਟ੍ਰੀਟ 'ਤੇ ਜੂਨ 2014 'ਚ ਗੋਲੀਬਾਰੀ ਦੀ ਇਕ ਹੋਰ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 9 ਲੋਕ ਜ਼ਖਮੀ ਹੋ ਗਏ ਸਨ।