ਸਰਹੱਦ ਪਾਰ: ਹਨੇਰੀ ਕਾਰਨ ਡਿੱਗੇ ਦਰੱਖਤ ਦੀ ਮਾਲਕੀ ਨੂੰ ਲੈ ਕੇ 2 ਪਰਿਵਾਰਾਂ ’ਚ ਗੋਲੀਬਾਰੀ, 4 ਭਰਾਵਾਂ ਦੀ ਮੌਤ

Monday, Aug 28, 2023 - 11:16 AM (IST)

ਸਰਹੱਦ ਪਾਰ: ਹਨੇਰੀ ਕਾਰਨ ਡਿੱਗੇ ਦਰੱਖਤ ਦੀ ਮਾਲਕੀ ਨੂੰ ਲੈ ਕੇ 2 ਪਰਿਵਾਰਾਂ ’ਚ ਗੋਲੀਬਾਰੀ, 4 ਭਰਾਵਾਂ ਦੀ ਮੌਤ

ਗੁਰਦਾਸਪੁਰ (ਵਿਨੋਦ)- ਸਵਾਬੀ ਸਿਟੀ ਪੁਲਸ ਸਟੇਸ਼ਨ ਅਧੀਨ ਪੈਂਦੇ ਮਨੇਰੀ ਪਯਾਨ ਇਲਾਕੇ ਵਿਚ ਬੀਤੀ ਰਾਤ ਤੇਜ਼ ਹਨੇਰੀ ਕਾਰਨ ਇਕ ਦਰੱਖਤ ਉਖੜ ਗਿਆ ਅਤੇ ਸਵੇਰੇ ਦੋ ਪਰਿਵਾਰਾਂ ਦੇ ਮੈਂਬਰਾਂ ਨੇ ਡਿੱਗੇ ਦਰੱਖਤ ’ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਝਗੜਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਕਾਰਨ ਇੱਕ ਧਿਰ ’ਚ ਸ਼ਾਮਲ 4 ਭਰਾ ਮਾਰੇ ਗਏ, ਜਦਕਿ ਦੂਜੀ ਧਿਰ ਦਾ ਵੀ ਇਕ ਮੈਂਬਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਨੌਜਵਾਨ ਪੁੱਤ ਦੀ ਮੌਤ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਦਰੱਖਤ ਦੀ ਮਲਕੀਅਤ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਤਕਰਾਰ ਹੋਈ ਸੀ, ਜੋ ਬਾਅਦ ਵਿਚ ਗੋਲੀਬਾਰੀ ਵਿਚ ਬਦਲ ਗਈ। ਗੋਲੀਬਾਰੀ ’ਚ ਚਾਰ ਭਰਾਵਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਅਨੁਸਾਰ ਦੋ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਹੋਰਨਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ, ਸਵਾਬੀ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਵਲੀਉੱਲਾ, ਸਿਬਤੇਨ ਖਾਨ, ਅਮੀਰ ਖਾਨ ਅਤੇ ਹਮਦ ਖਾਨ ਵਜੋਂ ਹੋਈ ਹੈ। ਵਿਰੋਧੀ ਧਿਰ ਦਾ ਨਾਵੇਦ ਖਾਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਬਾਚਾ ਖ਼ਾਨ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ-  ਨਸ਼ਾ ਵਿਰੋਧੀ ਕਮੇਟੀ ਵੱਲੋਂ ਨਸ਼ੇੜੀ ਕਾਬੂ, ਨਸ਼ੇ ਕਰਦਿਆਂ ਦੀ ਵੀਡੀਓ ਹੋਈ ਸੀ ਵਾਇਰਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News