ਕੈਨੇਡਾ ''ਚ ਮੰਦਰ ਦੇ ਪ੍ਰਧਾਨ ''ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ

Friday, Dec 29, 2023 - 06:00 AM (IST)

ਕੈਨੇਡਾ ''ਚ ਮੰਦਰ ਦੇ ਪ੍ਰਧਾਨ ''ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਸਰੀ ਸ਼ਹਿਰ ਵਿਚ ਵੀਰਵਾਰ ਨੂੰ ਮੰਦਰ ਦੇ ਪ੍ਰਧਾਨ 'ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ, ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ 'ਤੇ ਬੀਤੀ ਰਾਤ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਗਈਆਂ। ਉਨ੍ਹਾਂ ਦੇ ਘਰ 'ਤੇ 14 ਰਾਊਂਡ ਫਾਇਰ ਕੀਤੇ ਗਏ। ਸਤੀਸ਼ ਕੁਮਾਰ ਨੂੰ ਸਰੀ ਸਥਿਤ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਹਨ। 

ਇਹ ਖ਼ਬਰ ਵੀ ਪੜ੍ਹੋ - 5 ਸੂਬਿਆਂ ਦੇ ਚੀਫ਼ ਜਸਟਿਸਾਂ ਦੀ ਹੋਈ ਨਿਯੁਕਤੀ, ਪੰਜਾਬ ਤੇ ਹਰਿਆਣਾ ਲਈ ਜਸਟਿਸ ਸ਼ੀਲ ਨਾਗੂ ਦੇ ਨਾਂ ਦੀ ਸਿਫ਼ਾਰਿਸ਼

ਜ਼ਿਕਰਯੋਗ ਹੈ ਕਿ ਇਸ ਮੰਦਰ 'ਚ ਕੁਝ ਦਿਨ ਪਹਿਲਾਂ ਹੀ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਇਸ ਮੰਦਰ 'ਤੇ ਕੁਝ ਦਿਨਾਂ ਦੇ ਅੰਦਰ ਹੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ 3 ਵਾਰ ਹਮਲਾ ਕੀਤਾ ਗਿਆ ਹੈ। ਪਿਛਲੇ ਮਹੀਨੇ ਇਸ ਮੰਦਰ ਕੈਂਪਸ 'ਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ। ਭਾਈਚਾਰੇ ਵਿਚ ਚਰਚਾ ਹੈ ਕਿ ਸਤੀਸ਼ ਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲੇ ਦੇ ਪਿੱਛੇ ਇਹੀ ਸੰਭਾਵਤ ਕਾਰਨ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News