ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ ਗੋਲੀਬਾਰੀ, 3 ਦੀ ਮੌਤ ਤੇ ਕਈ ਲੋਕ ਜ਼ਖਮੀ

Tuesday, Feb 14, 2023 - 12:13 PM (IST)

ਵਾਸ਼ਿੰਗਟਨ (ਏਜੰਸੀ)  ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਸੋਮਵਾਰ ਨੂੰ ਈਸਟ ਲੈਂਸਿੰਗ ਸਥਿਤ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ ਗੋਲੀਬਾਰੀ ਕੀਤੀ ਗਈ। ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਮਿਸ਼ੀਗਨ ਸਟੇਟ ਯੂਨੀਵਰਸਿਟੀ ਪੁਲਸ ਦਾ ਕਹਿਣਾ ਹੈ ਕਿ ਕੈਂਪਸ ਵਿੱਚ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਯੂਨੀਵਰਸਿਟੀ ਪੁਲਸ ਨੇ ਟਵੀਟ ਕਰਕੇ ਕੈਂਪਸ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਹਾਲਾਂਕਿ ਗੋਲੀਬਾਰੀ ਬਾਰੇ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਕਿਹਾ ਕਿ ਬਰਕ ਹਾਲ ਅਤੇ ਆਈਐਮ ਈਸਟ ਐਥਲੈਟਿਕ ਸਹੂਲਤ ਵਜੋਂ ਜਾਣੀ ਜਾਂਦੀ ਅਕਾਦਮਿਕ ਇਮਾਰਤ ਨੇੜੇ ਦੋ ਥਾਵਾਂ 'ਤੇ ਗੋਲੀਆਂ ਚਲਾਈਆਂ ਗਈਆਂ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਈਸ਼ਨਿੰਦਾ ਦੇ ਸ਼ੱਕ 'ਚ ਕਤਲ ਕਰਨ ਦੇ ਦੋਸ਼ 'ਚ 50 ਲੋਕ ਗ੍ਰਿਫ਼ਤਾਰ

ਯੂਨੀਵਰਸਿਟੀ ਦੇ ਬੁਲਾਰੇ ਨੇ ਕੀਤੀ ਮੌਤਾਂ ਦੀ ਪੁਸ਼ਟੀ

ਮਿਸ਼ੀਗਨ ਸਟੇਟ ਯੂਨੀਵਰਸਿਟੀ (ਐੱਮ.ਐੱਸ.ਯੂ.) ਦੀ ਬੁਲਾਰਨ ਐਮਿਲੀ ਗੂਰੇਂਟ ਦਾ ਹਵਾਲਾ ਦਿੰਦੇ ਹੋਏ ਡੇਟਰੋਇਟ ਨਿਊਜ਼ ਨੇ ਕੈਂਪਸ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉੱਧਰ ਪੁਲਸ ਨੇ ਟਵੀਟ ਕਰਕੇ ਸ਼ੱਕੀ ਦੀ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮਿਸ਼ੀਗਨ ਰਾਜ ਦੀ ਰਾਜਧਾਨੀ ਲੈਂਸਿੰਗ ਤੋਂ ਲਗਭਗ 90 ਮੀਲ ਉੱਤਰ-ਪੱਛਮ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਨੌਜਵਾਨ ਲੜਕਾ ਹੈ ਅਤੇ ਉਸ ਨੇ ਮਾਸਕ ਪਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੈਦਲ ਜਾਂਦੇ ਦੇਖਿਆ ਗਿਆ।  

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News