ਜੰਗਲ ਦੀ ਅੱਗ ਅਤੇ ਹੜ੍ਹ ਤੋਂ ਬਾਅਦ ਹੁਣ ਇਸ ਨਵੀਂ ਮੁਸੀਬਤ ਤੋਂ ਆਸਟ੍ਰੇਲੀਆਈ ਲੋਕਾਂ ਨੂੰ ਖਤਰਾ

01/23/2020 10:22:21 AM

PunjabKesariਸਿਡਨੀ— ਆਸਟ੍ਰੇਲੀਆਈ ਲੋਕਾਂ ਨੂੰ ਕੁਦਰਤੀ ਕਰੋਪੀਆਂ ਨੂੰ ਬਹੁਤ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਪਹਿਲਾਂ ਜੰਗਲੀ ਅੱਗ ਤੇ ਫਿਰ ਭਾਰੀ ਮੀਂਹ, ਗੜੇਮਾਰੀ ਤੇ ਹੜ੍ਹ ਕਾਰਨ ਲੋਕਾਂ ਦੀ ਜਾਨ 'ਤੇ ਬਣੀ ਰਹੀ ਤੇ ਹੁਣ ਇਕ ਨਵੀਂ ਮੁਸੀਬਤ ਲੋਕਾਂ ਦੇ ਸਿਰ 'ਤੇ ਮੰਡਰਾ ਰਹੀ ਹੈ। ਮਾਹਿਰਾਂ ਮੁਤਾਬਕ ਅਜਿਹੇ ਮੌਸਮ 'ਚ ਪੂਰਬੀ ਆਸਟ੍ਰੇਲੀਆ 'ਚ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਮੱਕੜੀਆਂ ਵਧ ਗਈਆਂ ਹਨ, ਜੋ ਜਾਨਲੇਵਾ ਹਨ।
 

ਬੁੱਧਵਾਰ ਨੂੰ ਸੂਬਾ ਨਿਊ ਸਾਊਥ ਵੇਲਜ਼ ਦੇ ਆਸਟ੍ਰੇਲੀਅਨ ਰੈਪਟਾਇਲ ਪਾਰਕ ਦੇ ਬੁਲਾਰੇ ਡੈਨੀਅਲ ਰੁਮਸੇ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਮੀਂਹ ਮਗਰੋਂ ਗਰਮੀ ਹੋਣ ਕਾਰਨ ਇਸ ਤਰ੍ਹਾਂ ਦੀਆਂ ਮੱਕੜੀਆਂ ਦੀ ਆਬਾਦੀ ਬਹੁਤ ਜਲਦੀ ਨਾਲ ਵਧ ਜਾਂਦੀ ਹੈ। ਉਨ੍ਹਾਂ ਦੱਸਿਆ,''ਫਨਲ ਵੈੱਬ ਮੱਕੜੀਆਂ ਸਭ ਤੋਂ ਵਧ ਖਤਰਨਾਕ ਮੱਕੜੀਆਂ 'ਚੋਂ ਇਕ ਹਨ। ਜੇਕਰ ਇਹ ਮਨੁੱਖ ਨੂੰ ਇਕ ਵਾਰ ਵੀ ਕੱਟ ਲੈਣ ਤਾਂ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ।''


ਆਸਟ੍ਰੇਲੀਆ 'ਚ ਲੱਗੀ ਭਿਆਨਕ ਜੰਗਲੀ ਅੱਗ ਕਾਰਨ 28 ਲੋਕਾਂ ਅਤੇ ਕਰੋੜਾਂ ਜੀਵ-ਜੰਤੂਆਂ ਦੀ ਮੌਤ ਹੋ ਚੁੱਕੀ ਹੈ। 3000 ਘਰ ਨੁਕਸਾਨੇ ਗਏ ਹਨ ਤੇ ਲੋਕ ਸ਼ੈਲਟਰ ਹੋਮਜ਼ 'ਚ ਰਹਿਣ ਲਈ ਮਜਬੂਰ ਹਨ। ਅਜਿਹੇ 'ਚ ਮੱਕੜੀਆਂ ਤੋਂ ਬਚਣਾ ਲੋਕਾਂ ਲਈ ਇਕ ਵੱਡੀ ਚੁਣੌਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੋਕ ਭੂਰੇ ਰੰਗ ਦੀਆਂ ਮੱਕੜੀਆਂ ਤੋਂ ਬਚ ਕੇ ਰਹਿਣ ਜੋ ਕਿ ਵਧੇਰੇ ਕਰਕੇ ਜੰਗਲੀ ਤੇ ਪਹਾੜੀ ਖੇਤਰਾਂ 'ਚ ਬਣੇ ਘਰਾਂ ਦੇ ਬਾਹਲੇ ਦਰਵਾਜ਼ਿਆਂ, ਹਨ੍ਹੇਰੇ ਵਾਲੀਆਂ ਥਾਵਾਂ ਅਤੇ ਫਰਨੀਚਰਾਂ ਦੇ ਖੂੰਜਿਆਂ 'ਚ ਲੁਕੀਆਂ ਹੁੰਦੀਆਂ ਹਨ।


Related News